ਰਾਹੁਲ ਕਾਂਗਰਸ ਦੇ ਪ੍ਰਧਾਨ ਸਨ, ਹਨ ਅਤੇ ਰਹਿਣਗੇ : ਰਣਦੀਪ ਸੁਰਜੇਵਾਲਾ

06/12/2019 6:03:56 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬੇਨਿਯਮੀ ਦਰਮਿਆਨ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਗਾਂਧੀ ਪਾਰਟੀ ਪ੍ਰਧਾਨ ਸਨ, ਹਨ ਅਤੇ ਬਣੇ ਰਹਿਣਗੇ। ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਤੋਂ ਬਾਅਦ ਸੁਰਜੇਵਾਲਾ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ,''ਰਾਹੁਲ ਜੀ ਪ੍ਰਧਾਨ ਸਨ, ਹਨ ਅਤੇ ਰਹਿਣਗੇ। ਸਾਡੇ 'ਚੋਂ ਕਿਸੇ ਨੂੰ ਇਸ 'ਚ ਸ਼ੱਕ ਨਹੀਂ ਹੈ।'' ਇਹ ਪੁੱਛੇ ਜਾਣ 'ਤੇ ਕੀ ਗਾਂਧੀ ਦਾ ਬਦਲ ਲੱਭਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ,''ਇਸ ਸਵਾਲ ਦਾ ਕੋਈ ਮਤਲਬ ਨਹੀਂ ਹੈ।'' ਪਾਰਟੀ ਦੇ ਸੀਨੀਅਰ ਨੇਤਾ ਏ.ਕੇ. ਐਂਟਨੀ ਦੇ ਮਾਰਗਦਰਸ਼ਨ 'ਚ 15 ਗੁਰਦੁਆਰਾ ਰਕਾਬਗੰਜ ਰੋਡ ਸਥਿਤ ਪਾਰਟੀ ਦੇ ਵਾਰ ਰੂਮ 'ਚ ਬੈਠਕ 'ਚ ਅਹਿਮਦ ਪਟੇਲ, ਪੀ. ਚਿਦਾਂਬਰਮ, ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਕੇ.ਸੀ. ਵੇਨੂੰਗੋਪਾਲ, ਆਨੰਦ ਸ਼ਰਮਾ ਅਤੇ ਸੁਰਜੇਵਾਲਾ ਸ਼ਾਮਲ ਹੋਏ। ਇਹ ਨੇਤਾ ਲੋਕ ਸਭਾ ਚੋਣਾਂ ਲਈ ਗਠਿਤ ਪਾਰਟੀ ਦੇ ਕੋਰ ਗਰੁੱਪ 'ਚ ਸ਼ਾਮਲ ਸਨ।

ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਇਸ ਬੈਠਕ 'ਚ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਈ। ਉਨ੍ਹਾਂ ਨੇ ਕਿਹਾ,''ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਮੈਨੂੰ ਇਹ ਸੂਚਿਤ ਕਰਨ ਲਈ ਕਿਹਾ ਹੈ ਕਿ ਉਹ ਬਹੁਤ ਜਲਦ ਜਨਰਲ ਸਕੱਤਰਾਂ ਦੀ ਬੈਠਕ ਬੁਲਾਉਣਗੇ ਤਾਂ ਕਿ ਲੋਕ ਸਭਾ ਚੋਣਾਂ ਦੀ ਸਮੀਖਿਆ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕੀਤੀ ਜਾ ਸਕੇ।''


DIsha

Content Editor

Related News