ਰਾਹੁਲ ਗਾਂਧੀ ਨੇ ਪੁੱਛਿਆ- ਕੌਣ ਖਾ ਰਿਹੈ ਜਨ-ਧਨ ਖਾਤੇ ਦਾ ਪੈਸਾ

11/22/2021 3:32:51 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਨ-ਧਨ ਖਾਤਿਆਂ ’ਚੋਂ ‘ਰੁਪਏ’ ਅਤੇ ਯੂਨੀਫਾਈਡ ਭੁਗਤਾਨ ਇੰਟਰਫੇਸ (ਯੂ. ਪੀ. ਆਈ.) ਨਾਲ ਲੈਣ-ਦੇਣ ਦੇ ਏਵਜ਼ ’ਚ 254 ਕਰੋੜ ਰੁਪਏ ਆਮ ਲੋਕਾਂ ਤੋਂ ਵਸੂਲਣ ’ਤੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਪੁੱਛਿਆ ਕਿ ਇਹ ਪੈਸਾ ਕੌਣ ਖਾ ਰਿਹਾ ਹੈ, ਇਸ ਦਾ ਹਿਸਾਬ ਦਿੱਤਾ ਜਾਣਾ ਚਾਹੀਦਾ ਹੈ। ਰਾਹੁਲ ਨੇ ਜਨ-ਧਨ ਖਾਤਿਆਂ ਤੋਂ ਕੀਤੀ ਗਈ ਲੁੱਟ ’ਤੇ ਸਵਾਲ ਕੀਤਾ ਕਿ ਇਸ ਪੈਸੇ ਨੂੰ ਡਕਾਰਣ ਵਾਲਿਆਂ ਦੇ ਨਾਵਾਂ ਦਾ ਖ਼ੁਲਾਸਾ ਹੋਣਾ ਚਾਹੀਦਾ ਹੈ। 

PunjabKesari

ਰਾਹੁਲ ਨੇ ਟਵੀਟ ਕੀਤਾ ਕਿ ਕੌਣ ਹੈ ਜੋ ਜਨ-ਧਨ ‘ਖਾਤਾ’ ਖਾ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਖ਼ਬਰ ਵੀ ਪੋਸਟ ਕੀਤੀ ਹੈ, ਜਿਸ ’ਚ ਆਈ. ਆਈ. ਟੀ. ਮੁੰਬਈ ਵਲੋਂ ਤਿਆਰ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਐੱਸ. ਬੀ. ਆਈ. ਨੇ ਵਾਪਸ ਨਾ ਕੀਤੇ ਜਨ-ਧਨ ਖਾਤਾ ਧਾਰਕਾਂ ਤੋਂ ਵਸੂਲੇ 164 ਕਰੋੜ ਰੁਪਏ। ਇਸ ਖ਼ਬਰ ਵਿਚ ਕਿਹਾ ਗਿਆ ਕਿ ਬੈਂਕ ਨੇ ਅਪ੍ਰੈਲ 2017 ਤੋਂ ਸਤੰਬਰ 2020 ਦੌਰਾਨ ਜਨ-ਧਨ ਯੋਜਨਾ ਤਹਿਤ ਖੁੱਲ੍ਹੇ ਅਸਾਧਾਰਨ ਬਚਤ ਬੈਂਕ ਖਾਤਿਆਂ ਤੋਂ ਯੂ. ਪੀ. ਆਈ. ਅਤੇ ਰੁਪਏ ਲੈਣ-ਦੇਣ ਦੇ ਏਵਜ਼ ’ਚ ਕੁੱਲ 254 ਕਰੋੜ ਰੁਪਏ ਤੋਂ ਵਧ ਫ਼ੀਸ ਵਸੂਲੀ, ਜਿਸ ’ਚ ਪ੍ਰਤੀ ਖਾਤਾ ਧਾਰਕ ਤੋਂ 17.17 ਰੁਪਏ ਫੀਸ ਲਈ ਗਈ। 


Tanu

Content Editor

Related News