ਸ਼੍ਰੀਨਗਰ ''ਚ ਹੋਏ ਇਕ ਸਮਾਰੋਹ ''ਚ ਰਾਹੁਲ, ਮਨੋਜ ਸਿਨਹਾ ਅਤੇ ਹੋਰ ਨੇਤਾ ਦਿੱਸੇ ਇਕੱਠੇ

Tuesday, Aug 10, 2021 - 03:16 PM (IST)

ਸ਼੍ਰੀਨਗਰ ''ਚ ਹੋਏ ਇਕ ਸਮਾਰੋਹ ''ਚ ਰਾਹੁਲ, ਮਨੋਜ ਸਿਨਹਾ ਅਤੇ ਹੋਰ ਨੇਤਾ ਦਿੱਸੇ ਇਕੱਠੇ

ਸ਼੍ਰੀਨਗਰ- ਸਿਆਸੀ ਮਤਭੇਦਾਂ ਦੇ ਬਾਵਜੂਦ ਕਾਂਗਰਸ ਨੇਤਾ ਰਾਹੁਲ ਗਾਂਧੀ, ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਖ ਅਬਦੁੱਲਾ ਸਮੇਤ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ ਸੋਮਵਾਰ ਸ਼ਾਮ ਪ੍ਰਦੇਸ਼ ਕਾਂਗਰਸ ਪ੍ਰਧਾਨ ਗੁਲਾਮ ਅਹਿਮਦ ਮੀਰ ਦੇ ਪੁੱਤਰ ਦੇ ਵਿਆਹ ਸਮਾਰੋਹ 'ਚ ਇਕੱਠੇ ਨਜ਼ਰ ਆਏ। ਗਾਂਧੀ ਸੋਮਵਾਰ ਦੁਪਹਿਰ ਜੰਮੂ ਕਸ਼ਮੀਰ ਦੇ 2 ਦਿਨਾਂ ਦੌਰੇ 'ਤੇ ਇੱਥੇ ਪਹੁੰਚੇ। ਬਾਅਦ 'ਚ ਉਹ ਸ਼੍ਰੀਮੀਰ ਦੇ ਪੁੱਤਰ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਏ। ਸਮਾਗਮ 'ਚ ਸ਼ਾਮਲ ਹੋਣ ਵਾਲੇ ਹੋਰ ਨੇਤਾਵਾਂ 'ਚ ਡਾ. ਸਿਨਹਾ, ਡਾ. ਫਾਰੂਖ ਅਬਦੁੱਲਾ, ਸਾਬਕਾ ਕੇਂਦਰੀ ਮੰਤਰੀ ਸੈਫੂਦੀਨ ਸੋਜ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਮੁਹੰਮਦ ਯੂਸੁਫ ਤਾਰਿਗਾਮੀ ਸ਼ਾਮਲ ਸਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ

ਸੂਤਰਾਂ ਨੇ ਦੱਸਿਆ ਕਿ ਸਮਾਰੋਹ 'ਚ ਨੇਤਾਵਾਂ ਨੂੰ ਇਕ-ਦੂਜੇ ਦਾ ਸੁਆਗਤ ਕਰਦੇ ਹੋਏ ਦੇਖਿਆ ਗਿਆ ਪਰ ਇਸ ਗੱਲ ਕੋਈ ਪੁਸ਼ਟੀ ਨਹੀਂ ਹੋਈ ਕਿ ਉਨ੍ਹਾਂ ਦੀ ਗੱਲਬਾਤ ਦੌਰਾਨ ਰਾਜਨੀਤੀ 'ਤੇ ਕੋਈ ਚਰਚਾ ਹੋਈ ਜਾਂ ਨਹੀਂ। ਦੱਸਣਯੋਗ ਹੈ ਕਿ ਸ਼੍ਰੀ ਗਾਂਧੀ ਜੰਮੂ ਕਸ਼ਮੀਰ ਤੋਂ 5 ਅਗਸਤ 2019 ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਆਪਣੀ ਪਹਿਲੀ ਯਾਤਰਾ 'ਤੇ ਇੱਥੇ ਪਹੁੰਚੇ ਹਨ। ਧਾਰਾ 370 ਹਟਾਏ ਜਾਣ ਦੇ ਤੁਰੰਤ ਬਾਅਦ ਵਿਰੋਧੀ ਧਿਰ ਦਾ ਇਕ ਵਫ਼ਦ ਉਨ੍ਹਾਂ ਦੀ ਅਗਵਾਈ 'ਚ ਘਾਟੀ ਦੇ ਦੌਰੇ 'ਤੇ ਪਹੁੰਚਿਆ ਸੀ ਪਰ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਹਵਾਈ ਅੱਡੇ ਤੋਂ ਹੀ ਦਿੱਲੀ ਵਾਪਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News