ਰਾਹੁਲ ਦਾ ਬਿਆਨ ਦੇਸ਼ਧ੍ਰੋਹ ਦੀ ਸੀਮਾ ''ਚ ਆਉਂਦਾ ਹੈ : ਸ਼ਿਵਰਾਜ ਚੌਹਾਨ

Wednesday, Nov 22, 2023 - 03:42 PM (IST)

ਰਾਹੁਲ ਦਾ ਬਿਆਨ ਦੇਸ਼ਧ੍ਰੋਹ ਦੀ ਸੀਮਾ ''ਚ ਆਉਂਦਾ ਹੈ : ਸ਼ਿਵਰਾਜ ਚੌਹਾਨ

ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦਿੱਤਾ ਗਿਆ ਬਿਆਨ ਦੇਸ਼ਧ੍ਰੋਹ ਦੀ ਸੀਮਾ 'ਚ ਆਉਂਦਾ ਹੈ। ਰਾਜਸਥਾਨ ਚੋਣ ਪ੍ਰਚਾਰ ਦੇ ਸਿਲਸਿਲੇ 'ਚ ਜੈਪੁਰ ਆਏ ਸ਼੍ਰੀ ਚੌਹਾਨ ਨੇ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ 'ਚ ਇੰਨੇ ਭਰੇ ਹੋਏ ਹਨ ਕਿ ਦੇਸ਼ ਦੀ ਹਾਰ 'ਤੇ ਖੁਸ਼ੀ ਜ਼ਾਹਰ ਕਰ ਰਹੇ ਹਨ। ਜਦੋਂ ਸਾਰੇ ਦੇਸ਼ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਰਾਹੁਲ ਗਾਂਧਈ ਆਨੰਦ ਮਨ੍ਹਾ ਰਹੇ ਸਨ। ਉਨ੍ਹਾਂ ਦਾ ਪ੍ਰਧਾਨ ਮੰਤਰੀ 'ਤੇ ਦਿੱਤਾ ਬਿਆਨ ਦੇਸ਼ਧ੍ਰੋਹ ਦੀ ਸੀਮਾ 'ਚ ਵੀ ਆਉਂਦਾ ਹੈ। ਬੁੱਧੀਹੀਣਤਾ ਦਾ ਇਸ ਤੋਂ ਵੱਡਾ ਉਦਾਹਰਣ ਕੋਈ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਭਾਜਪਾ ਨੇ ਰਾਹੁਲ ਦੀ 'ਪਨੌਤੀ' ਟਿੱਪਣੀ 'ਤੇ ਕੀਤਾ ਪਲਟਵਾਰ, ਦੱਸਿਆ 'ਮੰਦਬੁੱਧੀ'

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਉਨ੍ਹਾਂ ਨੂੰ ਇਸ ਦਾ ਜਵਾਬ ਦੇਵੇਗੀ। ਰਾਹੁਲ ਗਾਂਧੀ ਆਪਣੇ ਅਜਿਹੇ ਬਿਆਨਾਂ ਤੋਂ ਕਾਂਗਰਸ ਨੂੰ ਖ਼ਤਮ ਕਰ ਕੇ ਹੀ ਮੰਨਣਗੇ। ਸ਼ਿਵਰਾਜ ਚੌਹਾਨ ਨੇ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੋਵੇਂ ਭਰਾ ਅਤੇ ਭੈਣ ਝੂਠ ਬੋਲਣ ਦੀ ਮਸ਼ੀਨ ਹਨ। ਪ੍ਰਿਯੰਕਾ ਮੱਧ ਪ੍ਰਦੇਸ਼ 'ਚ ਕਹਿ ਰਹੀ ਸੀ ਕਿ ਰਾਮ 13 ਸਾਲ ਲਈ ਬਣਵਾਸ ਗਏ ਸਨ। ਭਾਰਤ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕਿੰਨੇ ਸਾਲ ਲਈ ਗਏ ਸਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪ੍ਰਦੇਸ਼ 'ਚ ਕਹਿੰਦੀ ਹੈ ਕਿ ਮੱਧ ਪ੍ਰਦੇਸ਼ 'ਚ 21 ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ, ਜਦੋਂ ਕਿ 50 ਹਜ਼ਾਰ ਨੂੰ ਨਿਯੁਕਤੀ ਪੱਤਰ ਉਨ੍ਹਾਂ ਨੇ ਆਪਣੇ ਹੱਥੋਂ ਵੰਡੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News