ਰਾਧਾ ਸੁਆਮੀ ਸਤਿਸੰਗ ਬਿਆਸ 'ਚ 2 ਕੁੜੀਆਂ ਨਾਲ ਹੋਇਆ 'ਗੰਦਾ ਕੰਮ', ਪਰਚਾ ਦਰਜ਼

Thursday, Oct 24, 2024 - 04:39 PM (IST)

ਰਾਧਾ ਸੁਆਮੀ ਸਤਿਸੰਗ ਬਿਆਸ 'ਚ 2 ਕੁੜੀਆਂ ਨਾਲ ਹੋਇਆ 'ਗੰਦਾ ਕੰਮ', ਪਰਚਾ ਦਰਜ਼

ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਸਿਆਨਾ ਕੋਤਵਾਲੀ ਇਲਾਕੇ 'ਚ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਕੰਪਲੈਕਸ 'ਚ ਖੇਡਣ ਆਈਆਂ ਦੋ ਨਾਬਾਲਗ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਇਕ 65 ਸਾਲਾ ਸੇਵਾਦਾਰ 'ਤੇ ਪ੍ਰਸ਼ਾਦ ਦੇਣ ਦੇ ਬਹਾਨੇ ਲੜਕੀਆਂ ਨੂੰ 8 ਮਹੀਨੇ ਤੱਕ ਮਿੱਠੀਆਂ ਨਸ਼ੀਲੀਆਂ ਗੋਲੀਆਂ ਖੁਆ ਕੇ ਜਬਰ-ਜ਼ਨਾਹ ਕਰਨ ਦਾ ਦੋਸ਼, ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਨਾਬਾਲਗ ਲੜਕੀ 4 ਮਹੀਨੇ ਦੀ ਗਰਭਵਤੀ ਹੋ ਗਈ। ਪੀੜਤਾ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਸਤਿਸੰਗ ਬਿਆਸ ਕੈਂਪਸ 'ਚ ਖੇਡਦੀਆਂ ਸਨ ਕੁੜੀਆਂ 

ਬੁਲੰਦਸ਼ਹਿਰ ਜ਼ਿਲ੍ਹੇ ਦੇ ਸਯਾਨਾ ਥਾਣਾ ਖੇਤਰ ਦੇ ਇੱਕ ਪਿੰਡ ਦੀਆਂ ਦੋ ਵਿਦਿਆਰਥਣਾਂ, ਜਿਨ੍ਹਾਂ ਦੀ ਉਮਰ 14 ਸਾਲ ਦੇ ਕਰੀਬ ਹੈ, 6ਵੀਂ ਅਤੇ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਦੋਵੇਂ ਵੱਖ-ਵੱਖ ਪਰਿਵਾਰਾਂ ਤੋਂ ਹਨ। ਉਹ ਹਰ ਰੋਜ਼ ਆਪਣੇ ਪਿੰਡ ਦੇ ਨੇੜੇ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਕੰਪਲੈਕਸ ਵਿੱਚ ਖੇਡਣ ਲਈ ਜਾਂਦੀਆਂ ਸਨ। ਇੱਥੇ ਇੱਕ ਸੇਵਾਦਾਰ ਹੁੰਦਾ ਸੀ ਜੋ ਪ੍ਰਸ਼ਾਦ ਦੇ ਨਾਂ 'ਤੇ ਇਨ੍ਹਾਂ ਲੜਕੀਆਂ ਨੂੰ ਨਸ਼ੀਲੀਆਂ ਗੋਲੀਆਂ ਖੁਆਉਂਦਾ ਸੀ ਅਤੇ ਅੱਠ ਮਹੀਨਿਆਂ ਤੋਂ ਇਹ ਸੇਵਾਦਾਰ ਲਗਾਤਾਰ ਇਸ ਗੰਦੇ ਕੰਮ ਨੂੰ ਅੰਜਾਮ ਦਿੰਦਾ ਰਿਹਾ।

ਵਿਦਿਆਰਥਣ ਦੇ ਪੇਟ 'ਚ ਹੋਇਆ ਦਰਦ ਤਾਂ ਸੱਚਾਈ ਆਈ ਸਾਹਮਣੇ

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੱਤਵੀਂ ਜਮਾਤ ਦੀ ਵਿਦਿਆਰਥਣ ਦੇ ਪੇਟ 'ਚ ਦਰਦ ਹੋਣ ਲੱਗਾ। ਪਰਿਵਾਰ ਵਾਲਿਆਂ ਨੇ ਜਦੋਂ ਧੀ ਦੀ ਡਾਕਟਰ ਤੋਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ ਚਾਰ ਮਹੀਨੇ ਦੀ ਗਰਭਵਤੀ ਸੀ। ਪਰਿਵਾਰ ਵਾਲਿਆਂ ਨੇ ਬੇਟੀ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਪਰਿਵਾਰ ਨੂੰ ਦੱਸੀ।

ਦੂਜੀ ਕੁੜੀ ਨੇ ਵੀ ਦੱਸੀ ਸਾਰੀ ਕਹਾਣੀ 

ਇਸ ਤੋਂ ਬਾਅਦ ਬੇਟੀ ਨੇ ਇਹ ਵੀ ਦੱਸਿਆ ਕਿ ਉਸ ਦੀ ਇਕ ਹੋਰ ਸਹੇਲੀ ਵੀ ਉਸ ਦੇ ਨਾਲ ਆਸ਼ਰਮ ਜਾਂਦੀ ਸੀ। ਅਜਿਹੇ 'ਚ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਦੂਜੀ ਵਿਦਿਆਰਥਣ ਨੇ ਵੀ ਇਹੀ ਗੱਲ ਦੱਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਥਾਣੇ 'ਚ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਲੜਕੀਆਂ ਨੂੰ ਮੈਡੀਕਲ ਜਾਂਚ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ।
 


author

DILSHER

Content Editor

Related News