ਪ੍ਰਸ਼ਨ ਪੱਤਰ ਲੀਕ ਮਾਮਲਾ : NTA ਹਥਿਆਰਬੰਦ ਫੋਰਸਾਂ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਨਿਗਰਾਨ ਨਿਯੁਕਤ ਕਰੇਗੀ

Friday, Nov 13, 2026 - 04:32 PM (IST)

ਪ੍ਰਸ਼ਨ ਪੱਤਰ ਲੀਕ ਮਾਮਲਾ : NTA ਹਥਿਆਰਬੰਦ ਫੋਰਸਾਂ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਨਿਗਰਾਨ ਨਿਯੁਕਤ ਕਰੇਗੀ

ਨਵੀਂ ਦਿੱਲੀ (ਏਜੰਸੀ)- ਪ੍ਰੀਖਿਆ ਪ੍ਰਣਾਲੀ ’ਚ ਸੁਰੱਖਿਆ ਦੀਆਂ ਕਮੀਆਂ ਅਤੇ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਵਿਆਪਕ ਸੁਧਾਰਾਂ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਸੁਤੰਤਰ ਨਿਗਰਾਨਾਂ ਦਾ ਇਕ ਸਥਾਈ ਸਮੂਹ ਤਿਆਰ ਕਰ ਰਹੀ ਹੈ, ਜਿਸ ’ਚ ਹਥਿਆਰਬੰਦ ਫੋਰਸਾਂ ਅਤੇ ਪੈਰਾਮਿਲਟਰੀ ਫੋਰਸਾਂ ਦੇ ਸੇਵਾਮੁਕਤ ਮੁਲਾਜ਼ਮਾਂ ਦੇ ਨਾਲ-ਨਾਲ ਸੂਬਾ ਅਤੇ ਕੇਂਦਰ ਸਰਕਾਰ ਦੇ ਸੇਵਾਮੁਕਤ ਅਧਿਕਾਰੀ ਸ਼ਾਮਲ ਹੋਣਗੇ।

ਮੈਡੀਕਲ ਕੋਰਸਾਂ ’ਚ ਦਾਖਲੇ ਲਈ ਕਰਵਾਏ ਜਾਣ ਵਾਲੇ ਨੈਸ਼ਨਲ ਐਲਿਜੀਬਿਲਿਟੀ-ਕਮ-ਐਂਟਰੈਂਸ ਟੈਸਟ-ਯੂ. ਜੀ. (ਨੀਟ-ਯੂ. ਜੀ.) ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਵਿਵਾਦਾਂ ’ਚ ਆਈ ਰਾਸ਼ਟਰੀ ਪ੍ਰੀਖਿਆ ਏਜੰਸੀ ਹੁਣ ਅਜਿਹੀਆਂ ਯੋਗ ਸੰਸਥਾਵਾਂ ਅਤੇ ਸੰਗਠਨਾਂ ਤੋਂ ਅਰਜ਼ੀਆਂ ਮੰਗ ਰਹੀ ਹੈ, ਜਿਨ੍ਹਾਂ ਕੋਲ ਢੁੱਕਵਾਂ ਬੁਨਿਆਦੀ ਢਾਂਚਾ ਹੈ ਅਤੇ ਜੋ ਪ੍ਰੀਖਿਆ ਕੇਂਦਰ ਵਜੋਂ ਸੂਚੀਬੱਧ ਹੋਣਾ ਚਾਹੁੰਦੇ ਹਨ। ਐੱਨ. ਟੀ. ਏ. ਨੇ ਇਸ ਹਫ਼ਤੇ ਦੇ ਸ਼ੁਰੂ ’ਚ ਜਾਰੀ ਕੀਤੇ ਦੋ ਵੱਖ-ਵੱਖ ਰੁਚੀ ਪੱਤਰਾਂ (ਈ. ਓ. ਆਈ.) ਰਾਹੀਂ ਇਸ ਮਕਸਦ ਲਈ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਅਰਜ਼ੀਆਂ ਮੰਗੀਆਂ ਹਨ।

ਇਹ ਏਜੰਸੀ ਹਰ ਸਾਲ ਰਾਸ਼ਟਰੀ ਪੱਧਰ ਦੀਆਂ ਕਈ ਦਾਖਲਾ ਅਤੇ ਯੋਗਤਾ ਪ੍ਰੀਖਿਆਵਾਂ ਕਰਵਾਉਂਦੀ ਹੈ, ਜਿਨ੍ਹਾਂ ’ਚ ਨੀਟ-ਯੂ. ਜੀ., ਜੇ. ਈ. ਈ.-ਮੇਨ, ਯੂ. ਜੀ. ਸੀ.-ਨੈੱਟ, ਸੀ. ਐੱਸ. ਆਈ. ਆਰ.-ਨੈੱਟ, ਸੀ. ਯੂ. ਈ. ਟੀ. (ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ) ਆਦਿ ਸ਼ਾਮਲ ਹਨ। ਇਹ ਪ੍ਰੀਖਿਆਵਾਂ ਦੇਸ਼ ਅਤੇ ਵਿਦੇਸ਼ ’ਚ ਫੈਲੇ ਹਜ਼ਾਰਾਂ ਪ੍ਰੀਖਿਆ ਕੇਂਦਰਾਂ ’ਤੇ ਕਰਵਾਈਆਂ ਜਾਂਦੀਆਂ ਹਨ।


author

cherry

Content Editor

Related News