ਮਨੀਲਾ ''ਚ PM ਮੋਦੀ ਤੇ ਟਰੰਪ ਦੀ ਹੋਵੇਗੀ ਮੁਲਾਕਾਤ ! QUAD ਬੈਠਕ ''ਚ 4 ਦੇਸ਼ਾਂ ਦੇ ਆਗੂ ਲੈਣਗੇ ਹਿੱਸਾ

Tuesday, Nov 17, 2026 - 10:51 AM (IST)

ਮਨੀਲਾ ''ਚ PM ਮੋਦੀ ਤੇ ਟਰੰਪ ਦੀ ਹੋਵੇਗੀ ਮੁਲਾਕਾਤ ! QUAD ਬੈਠਕ ''ਚ 4 ਦੇਸ਼ਾਂ ਦੇ ਆਗੂ ਲੈਣਗੇ ਹਿੱਸਾ

ਇੰਟਰਨੈਸ਼ਨਲ ਡੈਸਕ- ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਪ੍ਰਮੁੱਖ ਗੱਠਜੋੜ Quad ਦੇ ਚੋਟੀ ਦੇ ਆਗੂ ਅੱਜ (ਮੰਗਲਵਾਰ) ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਮੁਲਾਕਾਤ ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੌਜੂਦਾ ਕਾਰਜਕਾਲ ਦੌਰਾਨ ਇਹ ਕਵਾਡ ਆਗੂਆਂ ਦੀ ਪਹਿਲੀ ਆਹਮੋ-ਸਾਹਮਣੇ ਬੈਠਕ ਹੋਵੇਗੀ।

ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਇਹ ਬੈਠਕ ਮਨੀਲਾ ਦੇ ਸੋਲੇਅਰ ਰਿਜ਼ੌਰਟ ਵਿਖੇ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4:00 ਵਜੇ) ਸ਼ੁਰੂ ਹੋਵੇਗੀ, ਜਿਸ ਤੋਂ 10 ਮਿੰਟ ਪਹਿਲਾਂ ਆਗੂਆਂ ਦਾ ਸਵਾਗਤ ਅਤੇ ਫੋਟੋ ਸੈਸ਼ਨ ਹੋਵੇਗਾ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਇਰਾਨ ਜੰਗ ਦੇ ਆਰਥਿਕ ਪ੍ਰਭਾਵਾਂ ਦਾ ਹਵਾਲਾ ਦਿੱਤਾ ਅਤੇ ਅੰਤਰਰਾਸ਼ਟਰੀ ਤਣਾਅ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ

ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਕੋਈ ਅਧਿਕਾਰਤ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ 31 ਅਕਤੂਬਰ ਨੂੰ ਅਟਲਾਂਟਾ 'ਚ ਹੋਈ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਆਧਾਰ 'ਤੇ ਇੰਡੋ-ਪੈਸੀਫਿਕ ਖੇਤਰ ਵਿੱਚ ਭਰੋਸੇਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ 85 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ, ਭਾਰਤ ਅਤੇ ਆਸੀਆਨ ਦੇਸ਼ਾਂ 'ਚ ਕਚਰੇ ਤੋਂ ਅਹਿਮ ਖਣਿਜ ਕੱਢਣ ਲਈ 10 ਮਿਲੀਅਨ ਡਾਲਰ ਦੇ ਅਮਰੀਕੀ ਨਿਵੇਸ਼ ਤੇ ਹੋਰਮੁਜ਼ ਅਤੇ ਲਾਲ ਸਾਗਰ 'ਚ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਮੁੱਖ ਮੁੱਦੇ ਰਹਿਣਗੇ। ਇਸ ਤੋਂ ਇਲਾਵਾ 18 ਨਵੰਬਰ ਨੂੰ ਟੋਕੀਓ 'ਚ ਚਾਰਾਂ ਦੇਸ਼ਾਂ ਦੀਆਂ ਐਕਸਪੋਰਟ ਕ੍ਰੈਡਿਟ ਏਜੰਸੀਆਂ ਦੀ ਮੀਟਿੰਗ ਵੀ ਤੈਅ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਲਾ 'ਚ ਆਸੀਆਨ-ਭਾਰਤ ਸਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ 'ਚ ਵੀ ਸ਼ਿਰਕਤ ਕਰ ਰਹੇ ਹਨ। ਦੂਜੇ ਪਾਸੇ, ਮਨੀਲਾ ਤੋਂ ਬਾਅਦ ਰਾਸ਼ਟਰਪਤੀ ਟਰੰਪ APEC ਸੰਮੇਲਨ ਲਈ ਚੀਨ ਦੇ ਸ਼ੇਨਜ਼ੇਨ ਜਾਣਗੇ, ਜਿੱਥੇ ਵੀਰਵਾਰ ਨੂੰ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਬੈਠਕ ਅਤੇ ਫਿਰ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ-ਪੱਖੀ ਮੁਲਾਕਾਤ ਹੋਣੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News