ਰੂਸੀ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀ ਦਿੱਤੀ ਵਧਾਈ, ''ਨਿੱਜੀ ਯੋਗਦਾਨ'' ਦੀ ਕੀਤੀ ਪ੍ਰਸ਼ੰਸਾ
Wednesday, Sep 17, 2025 - 05:06 PM (IST)

ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ 'ਤੇ ਵਧਾਈ ਦਿੱਤੀ ਅਤੇ ਮਾਸਕੋ ਅਤੇ ਨਵੀਂ ਦਿੱਲੀ ਵਿਚਕਾਰ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ "ਨਿੱਜੀ ਯੋਗਦਾਨ" ਦੀ ਪ੍ਰਸ਼ੰਸਾ ਕੀਤੀ।
ਕ੍ਰੇਮਲਿਨ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਮੈਸੇਜ 'ਚ ਪੁਤਿਨ ਨੇ ਕਿਹਾ, "ਪਿਆਰੇ ਪ੍ਰਧਾਨ ਮੰਤਰੀ, ਕਿਰਪਾ ਕਰਕੇ ਆਪਣੇ 75ਵੇਂ ਜਨਮਦਿਨ 'ਤੇ ਮੇਰੀਆਂ ਦਿਲੋਂ ਵਧਾਈਆਂ ਸਵੀਕਾਰ ਕਰੋ। ਤੁਸੀਂ ਸਾਡੇ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਸੀ ਲਾਭਦਾਇਕ ਰੂਸੀ-ਭਾਰਤੀ ਸਹਿਯੋਗ ਵਿਕਸਤ ਕਰਨ ਵਿੱਚ ਇੱਕ ਵੱਡਾ ਨਿੱਜੀ ਯੋਗਦਾਨ ਪਾ ਰਹੇ ਹੋ।"
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਆਪਣੇ ਕੰਮ ਰਾਹੀਂ, ਮੋਦੀ ਨੇ ਆਪਣੇ ਦੇਸ਼ ਵਾਸੀਆਂ ਦਾ ਉੱਚ ਸਤਿਕਾਰ ਅਤੇ ਵਿਸ਼ਵ ਪੱਧਰ 'ਤੇ ਮਹਾਨ ਨਾਂ ਕਮਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਸਮਾਜਿਕ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਮੋਦੀ ਅਤੇ ਪੁਤਿਨ ਕੁਝ ਦਿਨ ਪਹਿਲਾਂ ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਮਿਲੇ ਸਨ।
Russian President Putin extends greetings to Prime Minister Narendra Modi on his 75th birthday.
"Your work as head of government has earned you great respect from your compatriots and enormous prestige on the international stage. Under your guidance, India has achieved… pic.twitter.com/0jnj8tF0c0
— ANI (@ANI) September 17, 2025
ਇਹ ਵੀ ਪੜ੍ਹੋ- ਬਿੱਲ ਗੇਟਸ ਨੇ PM ਮੋਦੀ ਨੂੰ ਦਿੱਤੀਆਂ ਜਨਮਦਿਨ ਦੀਆਂ ਮੁਬਾਰਕਾਂ, ਚੰਗੀ ਸਿਹਤ ਦੀ ਕੀਤੀ ਕਾਮਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e