ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਧਾਮੀ ਨੇ ਚੁੱਕੀ ਸਹੁੰ

Sunday, Jul 04, 2021 - 06:25 PM (IST)

ਦੇਹਰਾਦੂਨ— ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਸਿੰਘ ਧਾਮੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਸਹੁੰ ਚੁੱਕ ਲਈ ਹੈ। ਦੇਹਰਾਦੂਨ ਸਥਿਤ ਰਾਜਭਵਨ ਵਿਚ ਧਾਮੀ ਨੂੰ ਰਾਜਪਾਲ ਬੇਬੀ ਰਾਨੀ ਮੌਰਈਆ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਦੱਸ ਦੇਈਏ ਕਿ ਤੀਰਥ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਉੱਤਰਾਖੰਡ ਵਿਚ ਜਾਰੀ ਸਿਆਸੀ ਘਮਾਸਾਨ ਤੋਂ ਬਾਅਦ ਭਾਜਪਾ ਵਲੋਂ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ 45 ਸਾਲਾ ਪੁਸ਼ਕਰ ਧਾਮੀ ਉੱਤਰਾਖੰਡ ਦੇ ਹੁਣ ਤੱਕ ਦੇ ਸਭ ਤੋਂ ਯੁਵਾ ਮੁੱਖ ਮੰਤਰੀ ਬਣੇ ਹਨ। ਉਹ ਰਾਵਤ ਦੀ ਥਾਂ ਲੈਣਗੇ, ਜਿਨ੍ਹਾਂ ਨੇ 4 ਮਹੀਨੇ ਤੋਂ ਵੀ ਘੱਟ ਸਮੇਂ ਦੇ ਆਪਣੇ ਕਾਰਜਕਾਲ ਤੋਂ ਬਾਅਦ ਪ੍ਰਦੇਸ਼ ਵਿਚ ਸੰਵਿਧਾਨਕ ਸੰਕਟ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਦੇਰ ਰਾਤ ਅਸਤੀਫ਼ਾ ਦੇ ਦਿੱਤਾ ਸੀ।  

ਇਹ ਵੀ ਪੜ੍ਹੋ- ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ

PunjabKesari

ਇਨ੍ਹਾਂ ਨੇ ਵੀ ਚੁੱਕੀ ਸਹੁੰ—
ਸਹੁੰ ਚੁੱਕਣ ਵਾਲਿਆਂ ਵਿਚ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ, ਬੰਸ਼ੀਧਰ ਭਗਤ, ਯਸ਼ਪਾਲ ਆਰੀਆ, ਬਿਸ਼ਨ ਸਿੰਘ, ਸੁਬੋਧ ਓਨਿਯਾਲ, ਅਰਵਿੰਦ ਪਾਂਡੇ, ਗਣੇਸ਼ ਜੋਸ਼ੀ, ਡਾ. ਧਨ ਸਿੰਘ ਰਾਵਤ, ਰੇਖਾ ਆਰੀਆ ਦੇ ਨਾਂ ਸ਼ਾਮਲ ਹਨ। ਧਾਮੀ ਸਰਕਾਰ ਵਿਚ ਰੇਖਾ ਆਰੀਆ ਇਕ ਮਾਤਰ ਮਹਿਲਾ ਮੰਤਰੀ ਹੋਵੇਗੀ।

ਇਹ ਵੀ ਪੜ੍ਹੋ- ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਸੰਵਿਧਾਨਕ ਸੰਕਟ ਦੱਸੀ ਵਜ੍ਹਾ

PunjabKesari

ਅਜਿਹਾ ਕਿਹਾ ਜਾ ਰਿਹਾ ਹੈ ਕਿ ਧਾਮੀ ਨੂੰ ਮੁੱਖ ਮੰਤਰੀ ਐਲਾਨ ਕੀਤੇ ਜਾਣ ਦੀ ਵਜ੍ਹਾ ਕਰ ਕੇ ਕਈ ਨੇਤਾ ਨਾਰਾਜ਼ ਚੱਲ ਰਹੇ ਹਨ। ਇਸ ਵਜ੍ਹਾ ਕਰ ਕੇ ਬੰਦ ਕਮਰੇ ਵਿਚ ਲਗਾਤਾਰ ਬੈਠਕਾਂ ਦਾ ਦੌਰ ਚੱਲਿਆ। ਭਾਜਪਾ ਸੂਤਰਾਂ ਮੁਤਾਬਕ ਸਾਬਕਾ ਕੈਬਨਿਟ ਵਿਚ ਮੰਤਰੀ ਰਹੇ ਸਤਪਾਲ ਮਹਾਰਾਜ ਅਤੇ ਹਰਕ ਸਿੰਘ ਰਾਵਤ ਪਾਰਟੀ ਆਲਕਮਾਨ ਤੋਂ ਨਾਰਾਜ਼ ਦੱਸੇ ਜਾ ਰਹੇ ਹਨ। ਸਹੁੰ ਚੁੱਕ ਸਮਾਰੋਹ ਵਿਚ ਕੋਈ ਵਿਘਨ ਨਾ ਆਵੇ, ਇਸ ਲਈ ਧਾਮੀ ਖ਼ੁਦ ਉਨ੍ਹਾਂ ਨੂੰ ਮਿਲੇ। ਹੁਣ ਪਾਰਟੀ ਵਿਚ ਕੋਈ ਨਾਰਾਜ਼ ਨਹੀਂ ਹੈ ਅਤੇ ਸਾਰੇ ਪਾਰਟੀ ਦੇ ਫ਼ੈਸਲੇ ਨਾਲ ਇਕਜੁਟ ਹੋ ਕੇ ਖੜ੍ਹੇ ਹਨ।

 


Tanu

Content Editor

Related News