ਲਾਕਡਾਉਨ 'ਚ ਘਰ ਬੈਠੇ ਕੈਸ਼ਬੈਕ ਨਾਲ ਖਰੀਦੋ ਸੋਨਾ, ਇਨ੍ਹਾਂ ਐਪਸ 'ਤੇ ਮਿਲ ਰਿਹਾ ਸ਼ਾਨਦਾਰ ਆਫਰ
Saturday, Apr 25, 2020 - 08:11 PM (IST)
ਨਵੀਂ ਦਿੱਲੀ - ਦੁਨੀਆ ਭਰ ਵਿਚ ਲਗਾਤਾਰ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਹਰ ਕੋਈ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰ ਰਿਹਾ ਹੈ। ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਅਕਸ਼ੈ ਤ੍ਰਿਤੀਆ ਦੇ ਮੌਕੇ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਬਿਲਕੁਲ ਵੀ ਚਿੰਤਾ ਨਾ ਕਰੋ। ਹੁਣ ਤੁਸੀਂ ਘਰ ਬੈਠੇ ਕੈਸ਼ਬੈਕ ਨਾਲ ਸਸਤੇ 'ਚ ਸੋਨਾ ਖਰੀਦ ਸਕੋਗੇ। ਆਓ ਅਸੀਂ ਤੁਹਾਨੂੰ ਕੁਝ ਅਜਿਹੀਆਂ ਐਪਸ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸੋਨਾ ਖਰੀਦ ਸਕਦੇ ਹੋ, ਨਾਲ ਹੀ ਤੁਸੀਂ ਕੈਸ਼ਬੈਕ ਦਾ ਫਾਇਦਾ ਵੀ ਲੈ ਸਕਦੇ ਹੋ।
ਆਨਲਾਈਨ ਖਰੀਦੋ ਸੋਨਾ
ਅਕਸ਼ੈ ਤ੍ਰਿਤੀਆ ਇਸ ਸਾਲ 26 ਅਪ੍ਰੈਲ 2020 ਨੂੰ ਮਨਾਇਆ ਜਾਵੇਗਾ। ਅਕਸ਼ੈ ਤ੍ਰਿਤੀਆ 'ਤੇ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ, ਪਰ ਦੇਸ਼ ਭਰ ਵਿਚ ਲਾਕਡਾਊਨ ਵਿਚਕਾਰ ਦੁਕਾਨਾਂ 'ਤੇ ਜਾ ਕੇ ਸੋਨਾ ਖਰੀਦਣਾ ਅਸੰਭਵ ਹੈ। ਇਸ ਲਈ ਤੁਸੀਂ ਇਸ ਸਾਲ ਸੋਨਾ ਆਨਲਾਈਨ ਖਰੀਦ ਸਕਦੇ ਹੋ। ਇਸ ਸਮੇਂ ਫੋਨ ਪੇ, ਪੇ.ਟੀ.ਐਮ. ਵਰਗੇ ਬਹੁਤ ਸਾਰੇ ਐਪਸ ਤੁਹਾਨੂੰ ਸੋਨਾ ਖਰੀਦਣ 'ਤੇ ਵਧੀਆ ਕੈਸ਼ਬੈਕ ਪੇਸ਼ ਕਰ ਰਹੇ ਹਨ। ਆਓ ਅਸੀਂ ਤੁਹਾਨੂੰ ਇਨ੍ਹਾਂ ਐਪਸ ਬਾਰੇ ਵਿਸਥਾਰ ਵਿਚ ਦੱਸਦੇ ਹਾਂ…
ਪੇਟੀਐਮ 'ਤੇ ਮਿਲ ਰਿਹੈ ਕੈਸ਼ਬੈਕ ਆਫਰ
ਜੇਕਰ ਤੁਸੀਂ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਜਾਂ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਪੇਟੀਐਮ ਜ਼ਰੀਏ ਅਜਿਹਾ ਕਰ ਸਕਦੇ ਹੋ। ਕੰਪਨੀ ਅਕਸ਼ੈ ਤ੍ਰਿਤੀਆ 2020 ਲਈ ਇਕ ਵਿਸ਼ੇਸ਼ ਆਫਰ ਲੈ ਕੇ ਆਈ ਹੈ, ਜਿਸ ਦੇ ਤਹਿਤ 24 ਕੈਰਟ ਸੋਨਾ ਖਰੀਦਣ 'ਤੇ 3000 ਰੁਪਏ ਤਕ ਦਾ ਸੋਨਾ ਮੁਫਤ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਸਦੇ ਲਈ ਸੋਨਾ ਖਰੀਦਣ ਵੇਲੇ, ਤੁਹਾਨੂੰ ਪ੍ਰੋਮੋਕੋਡ: ਗੋਲਡਫੈਸਟਿਵ(Promocode: GOLDFESTIVE) ਲਗਾਉਣਾ ਹੋਵੇਗਾ। ਇਸ ਤੋਂ ਬਾਅਦ, ਤੁਸੀਂ ਆਨਲਾਈਨ ਭੁਗਤਾਨ ਕਰ ਸਕਦੇ ਹੋ। ਇਸ ਦੇ ਲਈ, ਘੱਟੋ ਘੱਟ ਆਰਡਰ ਦੀ ਰਕਮ 1000 ਰੁਪਏ ਹੋਣੀ ਚਾਹੀਦੀ ਹੈ।
ਮਿਲ ਰਿਹੈ ਇਹ ਆਫਰ
ਇਸ ਤੋਂ ਇਲਾਵਾ ਯੋਗ ਉਪਭੋਗਤਾਵਾਂ ਨੂੰ ਖਰੀਦੀ ਗਈ ਰਕਮ ਦਾ 2% ਏਸ਼ਿਓਰਡ ਗੋਲਡਬੈਕ ਮਿਲੇਗਾ। ਗੋਲਡਬੈਕ 48 ਘੰਟਿਆਂ ਵਿਚ ਪੇ.ਟੀ.ਐਮ. ਗੋਲਡ ਵਾਲਿਟ ਵਿਚ ਉਪਲਬਧ ਹੋਵੇਗਾ। ਇਸ ਪਲੇਟਫਾਰਮ 'ਤੇ ਖਰੀਦਿਆ ਸੋਨਾ ਵੇਚਿਆ ਵੀ ਜਾ ਸਕਦਾ ਹੈ। ਇਸ ਤੋਂ ਇਲਾਵਾ ਪੇ.ਟੀ.ਐਮ. 'ਤੇ 100% ਗੋਲਡਬੈਕ ਦਾ ਆਫਰ ਵੀ ਹੈ ਇਸ ਵਿਚ ਤੁਹਾਨੂੰ ਪ੍ਰੋਮੋਕੋਡ: ਵਿੰਨਗੋਲਡ(Promocode: WINGOLD) ਲਗਾਉਣਾ ਹੋਵੇਗਾ।
Phone-Pay 'ਤੇ ਮਿਲ ਰਿਹੈ ਆਫਰ
ਇਸ ਤੋਂ ਇਲਾਵਾ ਤੁਸੀਂ Phone Pay ਦੇ ਜ਼ਰੀਏ ਵੀ ਸੋਨਾ ਖਰੀਦ ਸਕਦੇ ਹੋ। ਕੰਪਨੀ ਇਸ ਦੌਰਾਨ 500 ਰੁਪਏ ਤੋਂ ਉੱਪਰ ਦਾ ਸੋਨਾ ਖਰੀਦਣ 'ਤੇ 100 ਰੁਪਏ ਤੱਕ ਦਾ ਕੈਸ਼ਬੈਕ ਵੀ ਆਫਰ ਕਰ ਰਹੀ ਹੈ। ਇਹ ਕੈਸ਼ਬੈਕ 10 ਰੁਪਏ ਤੋਂ 100 ਰੁਪਏ ਦੇ ਵਿਚਕਾਰ ਕੁਝ ਵੀ ਹੋ ਸਕਦਾ ਹੈ। ਇਹ ਕੈਸ਼ਬੈਕ ਤੁਹਾਨੂੰ ਸਕ੍ਰੈਚ ਕਾਰਡ ਦੇ ਜ਼ਰੀਏ ਮਿਲੇਗਾ। ਇਸ ਤੋਂ ਇਲਾਵਾ ਤੁਸੀਂ Phone-pay ਅਤੇ ਪੇਟੀਐਮ ਵਰਗੇ ਐਪ ਨੂੰ ਅਸਾਨੀ ਨਾਲ ਪਲੇ ਸਟੋਰ ਅਤੇ ਐਪ ਸਟੋਰ ਤੋਂ ਮੁਫਤ ਡਾਊਨਲੋਡ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਫੋਨ ਪੇ 'ਤੇ ਇਹ ਆਫਰ 27 ਅਪ੍ਰੈਲ ਤੱਕ ਵੈਲਿਡ ਹੈ।