ਇਸ ਬੈਂਕ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਜਲਦੀ ਕਰਨ ਅਪਲਾਈ

10/04/2020 12:08:29 PM

ਨਵੀਂ ਦਿੱਲੀ— ਬੈਂਕ 'ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਸਪੈਸ਼ਲਿਸਟ ਅਫ਼ਸਰ/ਮੈਨੇਜਰ/ਸੀਨੀਅਰ ਮੈਨੇਜਰ ਦੇ ਸੈਂਕੜੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇੱਛੁਕ ਉਮੀਦਵਾਰ ਛੇਤੀ ਤੋਂ ਛੇਤੀ ਅਪਲਾਈ ਕਰਨ, ਕਿਉਂਕਿ ਹੁਣ ਆਖ਼ਰੀ ਮੌਕਾ ਬਚਿਆ ਹੈ। 
ਕੁੱਲ ਅਹੁਦੇ- 535

ਸਿੱਖਿਅਕ ਯੋਗਤਾ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਵੱਖ-ਵੱਖ ਅਹੁਦਿਆਂ ਲਈ ਯੋਗਤਾਵਾਂ ਵੀ ਵੱਖ-ਵੱਖ ਮੰਗੀਆਂ ਗਈਆਂ ਹਨ। ਇਸ ਦੀ ਵਿਸਥਾਰਪੂਰਵਕ ਜਾਣਕਾਰੀ ਨੋਟੀਫ਼ਿਤੇਸ਼ਨ ਜ਼ਰੀਏ ਲਈ ਜਾ ਸਕਦੀ ਹੈ। 

ਉਮਰ ਹੱਦ—
ਮੈਨੇਜਰ ਲਈ ਘੱਟ ਤੋਂ ਘੱਟ 25 ਸਾਲ ਅਤੇ ਵੱਧ ਤੋਂ ਵੱਧ 35 ਸਾਲ ਉਮਰ ਤੈਅ ਕੀਤੀ ਗਈ ਹੈ। ਉੱਥੇ ਹੀ ਸੀਨੀਅਰ ਮੈਨੇਜਰ ਲਈ ਘੱਟ ਤੋਂ ਘੱਟ 25 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੈ। ਰਿਜ਼ਰਵੇਸ਼ਨ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਬੇਨਤੀ ਸ਼ੁਰੂ ਹੋਣ ਦੀ ਤਾਰੀਖ਼— 8 ਸਤੰਬਰ 2020
ਆਨਲਾਈਨ ਬੇਨਤੀ ਕਰਨ ਦੀ ਆਖ਼ਰੀ ਤਾਰੀਖ਼— 6 ਅਕਤੂਬਰ 2020
ਆਨਲਾਈਨ ਫੀਸ ਭੁਗਤਾਨ ਦੀ ਆਖ਼ਰੀ ਤਾਰੀਖ਼— 6 ਅਕਤੂਬਰ 2020
ਦੱਸਣਯੋਗ ਹੈ ਕਿ ਬੇਨਤੀ ਕਰਨ ਦੀ ਆਖ਼ਰੀ ਤਾਰੀਖ਼ ਪਹਿਲਾਂ 29 ਸਤੰਬਰ 2020 ਸੀ। ਇਸ ਨੂੰ ਵਧਾ ਕੇ 6 ਅਕਤੂਬਰ ਕੀਤਾ ਗਿਆ ਹੈ।

ਅਰਜ਼ੀ ਫੀਸ—
ਐੱਸ. ਸੀ/ਐੱਸ. ਟੀ/ ਅਤੇ ਦਿਵਯਾਂਗਾਂ ਲਈ ਅਰਜ਼ੀ ਫੀਸ 175ओਰੁਪਏ ਹੈ। ਹੋਰ ਸਾਰੇ ਵਰਗਾਂ ਨੂੰ 850 ਰੁਪਏ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਕਿਵੇਂ ਹੋਵੇਗੀ ਚੋਣ—
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਲਿਖਤੀ ਪ੍ਰੀਖਿਆ ਅਕਤੂਬਰ-ਨਵੰਬਰ 2020 ਵਿਚ ਹੋ ਸਕਦੀ ਹੈ।

ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈੱਬਸਾਈਟ  http://pnbindia.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।


Tanu

Content Editor

Related News