ਪੰਜਾਬ ਤੇ ਹੋਰ ਚੋਣ ਸੂਬਿਆਂ ’ਚ ਮਰਦਮਸ਼ੁਮਾਰੀ ਦਾ ਦੂਜਾ ਪੜਾਅ ਸ਼ੁਰੂ

Tuesday, Nov 17, 2026 - 12:45 PM (IST)

ਪੰਜਾਬ ਤੇ ਹੋਰ ਚੋਣ ਸੂਬਿਆਂ ’ਚ ਮਰਦਮਸ਼ੁਮਾਰੀ ਦਾ ਦੂਜਾ ਪੜਾਅ ਸ਼ੁਰੂ

ਨਵੀਂ ਦਿੱਲੀ (ਏਜੰਸੀ) - ਉੱਤਰ ਪ੍ਰਦੇਸ਼, ਪੰਜਾਬ ਤੇ ਗੋਆ ਵਿਚ ਸੋਮਵਾਰ ਤੋਂ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਲਈ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਉਨ੍ਹਾਂ ਇਲਾਕਿਆਂ ਵਿਚ ਵੀ ਇਸ ਦੀ ਸ਼ੁਰੂਆਤ ਹੋ ਗਈ ਹੈ। ਇਨ੍ਹਾਂ ਸੂਬਿਆਂ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਰਕਾਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਨਿਵਾਸੀ ਮਰਦਮਸ਼ੁਮਾਰੀ ਲਈ ਆਪਣੇ ਵੇਰਵੇ ਭਰਨ ਵਾਸਤੇ 30 ਨਵੰਬਰ ਤੱਕ ਵਿਸ਼ੇਸ਼ ਵੈੱਬਸਾਈਟ ‘ਐੱਸ.ਈ. ਡਾਟ ਸੈਂਸਸ ਡਾਟ ਜੀ.ਓ.ਵੀ. ਡਾਟ ਇਨ’ (se.census.gov.in) ਦੀ ਵਰਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ: ਮੈਕਲੋਡਗੰਜ 'ਚ ਪੰਜਾਬੀ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਨਾ ਪਿਆ ਭਾਰੀ, ਲੱਗਾ 5000 ਦਾ ਜੁਰਮਾਨਾ

ਨਿਵਾਸੀ ਜਦੋਂ ਆਨਲਾਈਨ ਪ੍ਰਕਿਰਿਆ ਪੂਰੀ ਕਰ ਲੈਣਗੇ, ਤਾਂ ਉਨ੍ਹਾਂ ਨੂੰ ਇਕ ਵਿਲੱਖਣ ਸਵੈ-ਗਣਨਾ ਪਛਾਣ ਨੰਬਰ (ਆਈ. ਡੀ.) ਮਿਲੇਗਾ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਇਹ ਆਈ. ਡੀ. ਗਣਨਾ ਅਧਿਕਾਰੀ ਨਾਲ ਸਾਂਝੀ ਕਰਨੀ ਹੋਵੇਗੀ। ਬਿਆਨ ਅਨੁਸਾਰ, ਇਨ੍ਹਾਂ ਸੂਬਿਆਂ ਅਤੇ ਖੇਤਰਾਂ ਵਿਚ ਘਰ-ਘਰ ਜਾ ਕੇ ਗਣਨਾ ਇਕ ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਇਕ ਸੁਧਾਈ ਦੌਰ ਚੱਲੇਗਾ। ਇਨ੍ਹਾਂ ਸੂਬਿਆਂ/ਖੇਤਰਾਂ ਲਈ ਸੰਦਰਭ ਮਿਤੀ 5 ਜਨਵਰੀ 2027 ਨੂੰ ਰਾਤ 12 ਵਜੇ ਹੋਵੇਗੀ। ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ, ਮਰਦਮਸ਼ੁਮਾਰੀ 25 ਜਨਵਰੀ ਤੋਂ 28 ਫ਼ਰਵਰੀ 2027 ਤੱਕ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News