ਪੋਤੀ ਦੇ ਜਨਮ ਤੋਂ ਇੰਨਾ ਖੁਸ਼ ਹੋਇਆ ਕਿਸਾਨ, ਹੈਲੀਕਾਪਟਰ 'ਤੇ ਲੈ ਕੇ ਆਇਆ ਘਰ

Wednesday, Apr 27, 2022 - 10:33 AM (IST)

ਪੋਤੀ ਦੇ ਜਨਮ ਤੋਂ ਇੰਨਾ ਖੁਸ਼ ਹੋਇਆ ਕਿਸਾਨ, ਹੈਲੀਕਾਪਟਰ 'ਤੇ ਲੈ ਕੇ ਆਇਆ ਘਰ

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇਕ ਕਿਸਾਨ ਨੂੰ ਆਪਣੇ ਇੱਥੇ ਪੋਤੀ ਦਾ ਜਨਮ ਹੋਣ 'ਤੇ ਇੰਨੀ ਖੁਸ਼ੀ ਹੋਈ ਕਿ ਉਸ ਨੇ ਮੰਗਲਵਾਰ ਨੂੰ ਨਵਜਨਮੀ ਬੱਚੀ ਨੂੰ ਘਰ ਲਿਆਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ।

PunjabKesari

ਪੁਣੇ ਦੇ ਬਾਲੇਵਾੜੀ ਇਲਾਕੇ ਦੇ ਵਾਸੀ ਅਜੀਤ ਪਾਂਡੁਰੰਗ ਬਲਵਡਕਰ ਨੇ ਦੱਸਿਆ ਕਿ ਉਹ ਆਪਣੀ ਪੋਤੀ ਕ੍ਰਿਸ਼ੀਕਾ ਦਾ ਸ਼ਾਨਦਾਰ ਸੁਆਗਤ ਕਰਨਾ ਚਾਹੁੰਦਾ ਸੀ। ਬਲਵਡਕਰ ਨੇ ਕਿਹਾ ਕਿ ਜਦੋਂ ਨਵਜਨਮੀ ਨੂੰ ਉਸ ਦੀ ਮਾਂ ਨਾਲ ਨਾਨਕੇ ਤੋਂ ਘਰ ਲਿਆਉਣ ਦਾ ਸਮਾਂ ਆਇਆ ਤਾਂ ਉਸ ਨੇ ਇਸ ਲਈ ਇਕ ਹੈਲੀਕਾਪਟਰ ਬੁੱਕ ਕਰ ਦਿੱਤਾ।

PunjabKesari


author

DIsha

Content Editor

Related News