ਪੁਲਵਾਮਾ ਸ਼ਹੀਦਾਂ ਦੀ ਯਾਦ ''ਚ ਤਿਆਰ ਕੀਤੀ ''ਸ਼ਹੀਦ ਵਾਟਿਕਾ''

Friday, Mar 08, 2019 - 10:19 AM (IST)

ਪੁਲਵਾਮਾ ਸ਼ਹੀਦਾਂ ਦੀ ਯਾਦ ''ਚ ਤਿਆਰ ਕੀਤੀ ''ਸ਼ਹੀਦ ਵਾਟਿਕਾ''

ਹਲਦਵਾਨੀ— ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਲੋਕ ਆਪਣੇ-ਆਪਣੇ ਤਰੀਕਿਆਂ 'ਚ ਯਾਦ ਕਰ ਰਹੇ ਹਨ। ਹਲਦਵਾਨੀ ਦੇ ਜੰਗਲਾਤ ਖੋਜ ਕੇਂਦਰ 'ਚ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਪੁਸ਼ਪ (ਫੁੱਲ) ਵਾਟਿਕਾ ਤਿਆਰ ਕੀਤੀ ਗਈ ਹੈ। ਵਾਟਿਕਾ 'ਚ 42 ਫੌਜੀਆਂ ਦੀ ਯਾਦ 'ਚ 42 ਬੂਟੇ (ਪਲਾਂਟ) ਲਗਾਏ ਗਏ ਹਨ। ਜੰਗਲਾਤ ਖੋਜ ਕੇਂਦਰ ਦੇ ਇੰਚਾਰਜ ਰੇਂਜਰ ਮਦਨ ਸਿੰਘ ਬਿਸ਼ਟ ਨੇ ਛੁੱਟੀ ਦੌਰਾਨ ਵੀ ਮਹਾਸ਼ਿਵਰਾਤਰੀ ਦੇ ਦਿਨ ਇਹ ਪਹਿਲ ਕੀਤੀ। ਬਿਸ਼ਟ ਨੇ ਦੱਸਿਆ ਕਿ ਇਸ ਨੂੰ 'ਸ਼ਹੀਦ ਵਾਟਿਕਾ' ਨਾਂ ਦਿੱਤਾ ਗਿਆ ਹੈ।PunjabKesariਇਹ ਬੂਟੇ ਲਗਾਏ ਗਏ ਹਨ
ਇਸ 'ਚ ਵੇਲ, ਰੂਦਰਾਕਸ਼, ਅੰਬ, ਤਿਮਿਲਾ, ਪਿੱਪਲ, ਬੇਡੂ, ਤੇਜਪੱਤਾ, ਜਾਮੁਣ, ਚਊਰਾ, ਇਮਨੀ, ਟੀਢਾ, ਪੁੱਤਰਜੀਵਾ, ਗੁਲਮੋਹਰ, ਹਰਸਿੰਨਰ, ਹਲਦੂ, ਗੂਲਰ, ਪਿਲਖਨ, ਬੇਰ, ਅੰਜੀਰ, ਨਿੰਬੂ, ਅਮਰੂਦ, ਆਂਵਲਾ, ਆਦਿ 42 ਬੂਟੇ ਲਗਾਏ ਗਏ ਹਨ। ਇਨ੍ਹਾਂ 'ਚ ਚਿਕਿਸਤਕ ਬੂਟੇ ਵੀ ਲਗਾਏ ਹਨ। ਇਹ ਬੂਟੇ ਸ਼ਹੀਦਾਂ ਦੀ ਤਰ੍ਹਾਂ ਮਹੱਤਵਪੂਰਨ ਹਨ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਇਲਾਵਾ ਪੰਛੀਆਂ ਲਈ ਵੀ ਲਾਭਕਾਰੀ ਹਨ। ਮਨੁੱਖਾਂ ਦੇ ਰੋਗਾਂ ਨੂੰ ਦੂਰ ਕਰਨ ਲਈ ਵੀ ਉਪਯੋਗੀ ਹਨ।PunjabKesari


author

DIsha

Content Editor

Related News