ਪੁਲਵਾਮਾ ਫਿਦਾਈਨ ਹਮਲੇ ਦਾ ਮਾਸਟਰਮਾਈਂਡ ਲੁਕਿਆ ਹੈ ਦੱਖਣੀ ਕਸ਼ਮੀਰ ’ਚ
Sunday, Feb 17, 2019 - 01:39 AM (IST)

ਸ਼੍ਰੀਨਗਰ (ਮਜੀਦ)— ਦੱਖਣੀ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਹਮਲੇ ਨੂੰ 22 ਸਾਲ ਦੇ ਜੈਸ਼-ਏ-ਮੁਹੰਮਦ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਅੰਜਾਮ ਦਿੱਤਾ ਸੀ ਪਰ ਡਾਰ ਨੂੰ ਇਸ ਹਮਲੇ ਲਈ ਜੋ ਟ੍ਰੇਨਿੰਗ ਮਿਲੀ, ਉਸ ਦੇ ਪਿੱਛੇ ਪਾਕਿਸਤਾਨ ’ਚ ਬੈਠੇ ਜੈਸ਼ ਦੇ ਇਕ ਅੱਤਵਾਦੀ ਦਾ ਦਿਮਾਗ ਸੀ। ਹਮਲੇ ਦਾ ਮਾਸਟਰਮਾਈਂਡ ਡਾਰ ਨਹੀਂ, ਸਗੋਂ ਪਾਕਿਸਤਾਨ ਦਾ ਜੈਸ਼ ਅੱਤਵਾਦੀ ਗਾਜ਼ੀ ਅਬਦੁੱਲ ਰਾਸ਼ੀਦ ਦੱਸਿਆ ਜਾ ਰਿਹਾ ਹੈ। ਗਾਜ਼ੀ ਨੇ ਹੀ ਡਾਰ ਨੂੰ ਹਮਲੇ ਲਈ ਟ੍ਰੇਨਿੰਗ ਦਿੱਤੀ ਤੇ ਉਸ ਨੂੰ ਆਈ. ਆਈ. ਡੀ. ਵਿਚ ਐਕਸਪਰਟ ਬਣਾਇਆ। ਗਾਜ਼ੀ ਰਾਸ਼ੀਦ ਪਿਛਲੇ ਸਾਲ ਦਸੰਬਰ ਮਹੀਨੇ ਦੇ ਅੱਧ ਵਿਚ ਕਸ਼ਮੀਰ ’ਚ ਦਾਖਲ ਹੋਇਆ ਸੀ ਤੇ ਉਥੇ ਹੀ ਕਿਤੇ ਲੁਕਿਆ ਬੈਠਾ ਹੈ।