ਫੌਜ ਦਾ ਸਖਤ ਬਿਆਨ, ਕਸ਼ਮੀਰ 'ਚ ਜੋ ਘੁਸਪੈਠ ਕਰੇਗਾ, ਜਿਉਂਦਾ ਨਹੀਂ ਬਚੇਗਾ

02/19/2019 11:59:13 AM

ਨਵੀਂ ਦਿੱਲੀ/ਸ਼੍ਰੀਨਗਰ— ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਸੀ.ਆਰ.ਪੀ.ਐੱਫ. ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਫੌਜ ਦੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ (ਕੇ.ਜੇ.ਐੱਸ.) ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਜੋ ਅੱਤਵਾਦੀ ਸੰਗਠਨ ਨਾਲ ਜੁੜੇ ਹਨ, ਉਨ੍ਹਾਂ ਨੂੰ ਸਰੰਡਰ ਕਰਨ ਲਈ ਮਨਾਓ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਹੀਂ ਤਾਂ ਫੌਜ ਉਨ੍ਹਾਂ ਨੂੰ ਮਾਰ ਕੇ ਖਾਤਮਾ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਨੇ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਦਾ ਬੱਚਾ ਦੱਸਿਆ, ਜਿਸ ਨੂੰ ਫੌਜ ਅਤੇ ਆਈ.ਐੱਸ.ਆਈ. ਮਿਲ ਕੇ ਚੱਲਾ ਰਹੀ ਹਨ। ਕੇ.ਜੇ.ਐੱਸ. ਢਿੱਲੋਂ ਨੇ ਕਿਹਾ,''ਮੁਕਾਬਲੇ 'ਚ ਜੈਸ਼ ਦੇ ਕਮਾਂਡਰ ਢੇਰ ਹੋਏ ਹਨ। ਇਸ ਹਮਲੇ 'ਚ ਹੋਰ ਕੌਣ ਸ਼ਾਮਲ ਸੀ ਅਤੇ ਕਈ ਯੋਜਨਾ ਸੀ, ਇਹ ਅਸੀਂ ਸ਼ੇਅਰ ਨਹੀਂ ਕਰ ਸਕਦੇ।'' ਉਨ੍ਹਾਂ ਨੇ ਇਹ ਵੀ ਕਿਹਾ,''ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਹੀ ਬੱਚਾ ਹੈ। ਇਸ ਹਮਲੇ 'ਚ ਪਾਕਿਸਤਾਨੀ ਫੌਜ ਦੀ 100 ਫੀਸਦੀ ਮਿਲੀਭਗਤ ਹੈ। ਇਸ 'ਚ ਸਾਨੂੰ ਅਤੇ ਤੁਹਾਨੂੰ ਕੋਈ ਸ਼ੱਕ ਨਹੀਂ ਹੈ।''

ਜੋ ਬੰਦੂਕ ਚੁਕੇਗਾ, ਮਾਰਿਆ ਜਾਵੇਗਾ
ਪ੍ਰੈੱਸ ਕਾਨਫਰੰਸ 'ਚ ਫੌਜ ਦੇ ਲੈਫਟੀਨੈਂਟ ਨੇ ਕਿਹਾ,''ਮੈਂ ਜੰਮੂ-ਕਸ਼ਮੀਰ ਦੀਆਂ ਮਾਂਵਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਅਤੇ ਗਲਤ ਰਸਤੇ 'ਤੇ ਚੱਲੇ ਗਏ ਲੜਕਿਆਂ ਨੂੰ ਸਰੰਡਰ ਕਰਨ ਲਈ ਕਹਿਣ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਜੋ ਬੰਦੂਕ ਚੁਕੇਗਾ, ਉਹ ਮਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ,''ਅਸੀਂ ਸਰੰਡਰ ਕਰਨ ਵਾਲਿਆਂ ਲਈ ਕਈ ਤਰ੍ਹਾਂ ਦੇ ਚੰਗੇ ਪ੍ਰੋਗਰਾਮ ਚੱਲਾ ਰਹੇ ਹਾਂ ਪਰ ਅੱਤਵਾਦੀ ਵਾਰਦਾਤਾਵਾਂ 'ਚ ਸ਼ਾਮਲ ਰਹਿਣ ਵਾਲਿਆਂ ਲਈ ਕੋਈ ਰਹਿਮਦਿਲੀ ਨਹੀਂ ਦਿਖਾਈ ਜਾਵੇਗੀ।''
 

ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ 
ਪ੍ਰੈੱਸ ਕਾਨਫਰੰਸ 'ਚ ਲੈਫਟੀਨੈਂਟ ਨੇ ਪੁਲਵਾਮਾ ਹਮਲੇ ਅਤੇ ਐਨਕਾਊਂਟਰ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਨਕਾਊਂਟਰ 'ਚ 2 ਪਾਕਿਸਤਾਨੀਆਂ ਨਾਲ ਇਕ ਸਥਾਨਕ ਅੱਤਵਾਦੀ ਦੀ ਵੀ ਮੌਤ ਹੋਈ ਹੈ। ਲੈਫਟੀਨੈਂਟ ਕੇ.ਜੇ.ਐੱਸ. ਢਿੱਲੋਂ ਜੀ.ਓ.ਸੀ. ਚਿਨਾਰ ਕਾਪਰਜ਼ ਨੇ ਕਿਹਾ,''ਕੱਲ ਦੇ ਆਪਰੇਸ਼ਨ 'ਚ ਫਰੰਟ 'ਤੇ ਲੀਡਰ ਕਰਨ ਵਾਲੇ ਸਾਡੇ ਬ੍ਰਿਗੇਡੀਅਮ ਹਰਦੀਪ ਛੁੱਟੀ 'ਤੇ ਸਨ ਪਰ ਜਦੋਂ ਉਨ੍ਹਾਂ ਨੂੰ ਪੁਲਵਾਮਾ ਮੁਕਾਬਲੇ ਬਾਰੇ ਪਤਾ ਲੱਗਾ ਕਿ ਉਹ ਛੁੱਟੀ ਛੱਡ ਕੇ ਅੱਧੀ ਰਾਤ ਦੇਸ਼ ਦੀ ਸੇਵਾ ਲਈ ਡਿਊਟੀ 'ਤੇ ਤਾਇਨਾਤ ਹੋਏ। ਮੈਂ ਸਥਾਨਕ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਰੇਸ਼ਨ ਦੌਰਾਨ ਸਾਡਾ ਸਹਿਯੋਗ ਕਰਨ।''
 

ਕਿੰਨੇ ਗਾਜ਼ੀ ਆਏ, ਚੱਲੇ ਗਏ
ਪ੍ਰੈੱਸ ਕਾਨਫਰੰਸ 'ਚ ਫੌਜ ਦੇ ਲੈਫਟੀਨੈਂਟ ਜਨਰਲ ਨੇ ਕਿਹਾ,''ਪੁਲਵਾਮਾ ਹਮਲੇ ਦੇ 100 ਘੰਟਿਆਂ ਦੇ ਅੰਦਰ ਹੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਹਮਲੇ 'ਚ ਆਈ.ਐੱਸ.ਆਈ. ਦੇ ਹੱਥ ਹੋਣ ਦੇ ਸ਼ੱਕ ਤੋਂ ਇਨਕਾਰ ਨਹੀਂ ਕਰਦੇ ਹਾਂ।'' ਕਸ਼ਮੀਰ ਪੁਲਸ ਦੇ ਆਈ.ਜੀ. ਐੱਸ.ਪੀ. ਪਾਣੀ ਨੇ ਕਿਹਾ,''ਪਿਛਲੇ ਸਾਲ ਜੈਸ਼ ਦੇ 40 ਅੱਤਵਾਦੀ ਮਾਰੇ ਗਏ ਅਤੇ ਇਸ ਸਾਲ ਵੀ ਹੁਣ ਤੱਕ ਮਾਰੇ ਗਏ 31 ਅੱਤਵਾਦੀਆਂ 'ਚੋਂ 12 ਜੈਸ਼ ਦੇ ਸਨ।'' ਉਨ੍ਹਾਂ ਨੇ ਕਿਹਾ,''ਕਸ਼ਮੀਰ 'ਚ ਨੌਜਵਾਨਾਂ ਦੇ ਅੱਤਵਾਦ ਨਾਲ ਜੁੜਨ 'ਚ ਕਮੀ ਆਈ ਹੈ। ਘਾਟੀ 'ਚ ਜੋ ਵੀ ਘੁਸਪੈਠ ਕਰੇਗਾ, ਉਹ ਜਿਉਂਦਾ ਨਹੀਂ ਬਚੇਗਾ।'' ਲੈਫਟੀਨੈਂਟ ਜਨਰਲ ਨੇ ਜੈਸ਼ ਦੇ ਚੀਫ ਕਮਾਂਡਰ ਰਾਸ਼ਿਦ ਗਾਜ਼ੀ ਲਈ ਕਿਹਾ,''ਕਿੰਨੇ ਗਾਜ਼ੀ ਆਏ, ਕਿੰਨੇ ਚੱਲੇ ਗਏ, ਅਸੀਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਹੈਂਡਲ ਕਰੇਗਾ, ਕੋਈ ਵੀ ਆਏ।'' ਉਨ੍ਹਾਂ ਨੇ ਕਿਹਾ,''ਸਾਡਾ ਫੋਕਸ ਕਲੀਅਰ ਹੈ, ਜੋ ਵੀ ਘਾਟੀ 'ਚ ਘੁਸਪੈਠ ਕਰੇਗਾ, ਉਹ ਜਿਉਂਦਾ ਵਾਪਸ ਨਹੀਂ ਜਾਵੇਗਾ।'' ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਘਾਟੀ 'ਚ ਪਾਕਿਸਤਾਨ ਵਲੋਂ ਘੁਸਪੈਠ ਜਾਰੀ ਹੈ ਪਰ ਘੁਸਪੈਠ 'ਚ ਕਾਫੀ ਹੱਦ ਤੱਕ ਕਮੀ ਆਈ ਹੈ।


DIsha

Content Editor

Related News