ਜਨਤਾ ਕਰਫਿਊ : ਐਤਵਾਰ ਨੂੰ ਨਹੀਂ ਚੱਲੇਗੀ ਦਿੱਲੀ ਮੈਟਰੋ

03/20/2020 4:26:17 PM

ਨਵੀਂ ਦਿੱਲੀ— ਜਨਤਾ ਕਰਫਿਊ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੀਆਂ ਸੇਵਾਵਾਂ ਐਤਵਾਰ ਯਾਨੀ 22 ਮਾਰਚ ਨੂੰ ਬੰਦ ਰਹਿਣਗੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਵਿਚ ਸਿਹਤ ਮੰਤਰਾਲੇ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਨੇ ਸੂਚਨਾ ਜਾਰੀ ਕਰ ਕੇ ਦੱਸਿਆ,''22 ਮਾਰਚ ਨੂੰ ਜਨਤਾ ਕਰਫਿਊ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਨੇ ਆਪਣੀਆਂ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।''

PunjabKesariਉਨ੍ਹਾਂ ਨੇ ਕਿਹਾ,''ਇਸ ਕਦਮ ਦਾ ਮਕਸਦ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਲਈ ਉਤਸ਼ਾਹਤ ਕਰਨਾ ਹੈ, ਕਿਉਂਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੋਕਣ ਲਈ ਸਮਾਜਿਕ ਦੂਰੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੂਰੇ ਦੇਸ਼ ਨੂੰ ਕੋਰੋਨਾ ਵਾਇਰਸ ਨਾ ਲੜਨ ਲਈ ਸੰਕਲਪ ਅਤੇ ਪਰਹੇਜ਼ ਦੀ ਅਪੀਲ ਕੀਤੀ ਅਤੇ ਐਤਵਾਰ ਨੂੰ ਜਨਤਾ ਕਰਫਿਊ ਰੱਖਣ ਦੀ ਅਪੀਲ ਕੀਤੀ। ਆਪਣੇ 30 ਮਿੰਟ ਦੇ ਸੰਬੋਧਨ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੇਖਾਂਕਿਤ ਕਰਦੇ ਹੋਏ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਅਤੇ ਸੰਭਵ ਹੋਵੇ ਤਾਂ ਘਰੋਂ ਹੀ ਕੰਮ ਕਰਨ ਲਈ ਕਿਹਾ। ਮੋਦੀ ਨੇ ਕਿਹਾ ਕਿ ਦੁਨੀਆ ਨੇ ਹੁਣ ਤੱਕ ਅਜਿਹਾ ਸੰਕਟ ਨਹੀਂ ਦੇਖਿਆ ਸੀ।


DIsha

Content Editor

Related News