ਯੂ.ਪੀ. ''ਚ ਮੁਹੱਰਮ ''ਤੇ ਜਲੂਸ ਕੱਢਣ ਦੀ ਇਜਾਜ਼ਤ ਨਹੀਂ, ਪੁਲਸ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Monday, Aug 02, 2021 - 12:04 AM (IST)
ਲਖਨਊ - ਉੱਤਰ ਪ੍ਰਦੇਸ਼ ਮੁਹੱਰਮ 'ਤੇ ਜੁਲੂਸ ਕੱਢਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਨੂੰ ਲੈ ਕੇ ਯੂ.ਪੀ. ਪੁਲਸ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੋਰੋਨਾ ਇਨਫੈਕਸ਼ਨ ਦੀ ਵਜ੍ਹਾ ਨਾਲ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੈ। ਮੁਹੱਰਮ ਨੂੰ ਲੈ ਕੇ ਜ਼ਿਲ੍ਹਿਆਂ ਦੇ ਪੁਲਸ ਸੁਪਰਡੈਂਟਾਂ ਨੂੰ ਵੀ ਨਿਰਦੇਸ਼ ਦੇ ਦਿੱਤੇ ਗਏ ਹਨ। ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਆਵਾਜਾਈ ਕਿਸੇ ਵੀ ਹਾਲ ਵਿੱਚ ਰੁਕਾਵਟ ਨਾ ਹੋਵੇ ਨਾਲ ਹੀ ਬੈਰੀਅਰ ਅਤੇ ਚੈਕ ਪੋਸਟ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਗਾਈਡਲਾਈਨ ਮੁਤਾਬਕ ਮੋਟਰ ਵਾਹਨ ਐਕਟ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਜਨਤਕ ਸਹੂਲਤਾਂ ਅਤੇ ਬਿਜਲੀ, ਪੀਣ ਵਾਲੇ ਪਾਣੀ ਅਤੇ ਸਾਫ਼-ਸਫਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਸਰਹੱਦ 'ਤੇ ਹੁਣ ਸਿੱਧੇ ਗੱਲਬਾਤ ਕਰ ਸਕਣਗੇ ਭਾਰਤ ਅਤੇ ਚੀਨੀ ਫੌਜ ਦੇ ਅਧਿਕਾਰੀ
ਮਹੱਤਵਪੂਰਣ ਸਥਾਨਾਂ ਦੀ ਚੈਕਿੰਗ ਕਰਣ ਦੇ ਨਿਰਦੇਸ਼ ਜਾਰੀ
ਡੀ.ਜੀ.ਪੀ. ਨੇ ਪੁਲਸ ਸੁਪਰਡੈਂਟਾਂ ਨੂੰ ਧਰਮ ਗੁਰੂਆਂ ਨਾਲ ਸੰਵਾਦ ਬਣਾਉਣ, ਸਾਰੇ ਮਹੱਤਵਪੂਰਣ ਸਥਾਨਾਂ ਦੀ ਚੈਕਿੰਗ ਕਰਣ, ਬੀਟ ਪੱਧਰ 'ਤੇ ਸਥਿਤੀ ਦੀ ਸਮੀਖਿਆ ਕਰ ਵਿਵਸਥਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਗਾਈਡਲਾਈਨ ਮੁਤਾਬਕ ਸੰਵੇਦਨਸ਼ੀਲ/ਫਿਰਕੂ ਅਤੇ ਕੰਟੇਨਮੈਂਟ ਜ਼ੋਨ ਵਿੱਚ ਸਮਰੱਥ ਗਿਣਤੀ ਵਿੱਚ ਪੁਲਸ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਦੌਰਾਨ ਜਨਤਕ ਸਥਾਨਾਂ, ਬਸ ਅੱਡਿਆਂ, ਰੇਲਵੇ ਸਟੇਸ਼ਨ ਸਮੇਤ ਧਾਰਮਿਕ ਸਥਾਨਾਂ 'ਤੇ ਚੈਕਿੰਗ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- BJP ਵਿਧਾਇਕ ਦੀ ਟਿੱਪਣੀ 'ਤੇ ਭੜਕੇ CM ਉੱਧਵ, ਕਿਹਾ- ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਹੋਵੇਗੀ
ਬਕਰੀਦ ਨੂੰ ਲੈ ਕੇ ਵੀ ਜਾਰੀ ਹੋਈ ਸੀ ਗਾਈਡਲਾਈਨ
ਯੂ.ਪੀ. ਸਰਕਾਰ ਨੇ ਬਕਰੀਦ ਨੂੰ ਲੈ ਕੇ ਵੀ ਗਾਈਡਲਾਈਨ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬਕਰੀਦ ਤਿਉਹਾਰ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣ। ਕੋਵਿਡ ਨੂੰ ਵੇਖਦੇ ਹੋਏ ਤਿਉਹਾਰ ਨਾਲ ਜੁੜੇ ਕਿਸੇ ਪ੍ਰਬੰਧ ਵਿੱਚ 50 ਤੋਂ ਜ਼ਿਆਦਾ ਲੋਕ ਇੱਕ ਸਥਾਨ 'ਤੇ ਇੱਕ ਸਮੇਂ ਵਿੱਚ ਇਕੱਠੇ ਨਾ ਹੋਣ। ਇਹ ਯਕੀਨੀ ਕੀਤਾ ਜਾਵੇ ਕਿ ਕਿਤੇ ਵੀ ਗਊ/ਉੱਠ ਅਤੇ ਹੋਰ ਪਾਬੰਦੀਸ਼ੁਦਾ ਜਾਨਵਰ ਦੀ ਕੁਰਬਾਨੀ ਨਾ ਹੋਵੇ। ਕੁਰਬਾਨੀ ਦਾ ਕੰਮ ਜਨਤਕ ਸਥਾਨ 'ਤੇ ਨਾ ਕੀਤਾ ਜਾਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।