ਦਿੱਲੀ ’ਚ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦਾ ਮਾਮਲਾ ਭਖਿਆ, ਵਿਰੋਧ ''ਚ ਸੜਕਾਂ ''ਤੇ ਉਤਰੇ ਪੁਜਾਰੀ
Sunday, Jul 14, 2024 - 12:06 AM (IST)
ਰੁਦਰਪ੍ਰਯਾਗ– ਦਿੱਲੀ ’ਚ ਚਾਰਧਾਮਾਂ ਵਿਚੋਂ ਇਕ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਬੀਤੇ ਦਿਨੀਂ ਸੀ. ਐੱਮ. ਪੁਸ਼ਕਰ ਸਿੰਘ ਧਾਮੀ ਨੇ ਦਿੱਲੀ ਦੇ ਬੁਰਾੜੀ ਵਿਚ ਕੇਦਾਰਨਾਥ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਇਸ ਮੰਦਰ ਖਿਲਾਫ ਕੇਦਾਰ ਘਾਟੀ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਸ਼ਰਧਾਲੂ ਪੁਜਾਰੀਆਂ ਨੇ ਵੀ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਸ਼ਨੀਵਾਰ ਨੂੰ ਇਥੇ ਪੁਜਾਰੀਆਂ ਨੇ ਭਾਜਪਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਨਾਲ ਹੀ ਦਿੱਲੀ ਵਿਚ ਮੰਦਰ ਨਿਰਮਾਣ ਸਬੰਧੀ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਪੁਜਾਰੀਆਂ ਨੇ ਕਿਹਾ ਕਿ ਦਿੱਲੀ ਵਿਚ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਵਰਗੇ ਫੈਸਲੇ ਪੁਰਾਣੇ ਸਮੇਂ ਤੋਂ ਸਥਾਪਿਤ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਘਟਾਉਣ ਦੀ ਕੋਸ਼ਿਸ਼ ਹੈ।