ਲੋਕਾਯੁਕਤ ਪੁਲਸ ਦੀ ਛਾਪੇਮਾਰੀ, ਪਟਵਾਰੀ ਕੋਲ ਮਿਲੀ 2 ਕਰੋੜ ਤੋਂ ਵੱਧ ਦੀ ਜਾਇਦਾਦ

Friday, Apr 28, 2023 - 09:48 AM (IST)

ਲੋਕਾਯੁਕਤ ਪੁਲਸ ਦੀ ਛਾਪੇਮਾਰੀ, ਪਟਵਾਰੀ ਕੋਲ ਮਿਲੀ 2 ਕਰੋੜ ਤੋਂ ਵੱਧ ਦੀ ਜਾਇਦਾਦ

ਖਰਗੋਨ (ਵਾਰਤਾ)- ਲੋਕਾਯੁਕਤ ਪੁਲਸ ਨੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ’ਤੇ ਇੰਦੌਰ ਅਤੇ ਖਰਗੋਨ ਜ਼ਿਲਿਆਂ ’ਚ ਇਕ ਪਟਵਾਰੀ ਦੇ ਟਿਕਾਣਿਆਂ ’ਤੇ ਵੀਰਵਾਰ ਨੂੰ ਛਾਪੇ ਮਾਰੇ। ਲੋਕਾਯੁਕਤ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਛਾਪਿਆਂ ’ਚ ਪਟਵਾਰੀ ਦੀ 2 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦ ਦੇ ਸੁਰਾਗ ਮਿਲੇ ਹਨ, ਜੋ ਉਸ ਦੀ ਜਾਇਜ਼ ਆਮਦਨ ਨਾਲੋਂ ਕਿਤੇ ਵੱਧ ਹੈ।

ਲੋਕਾਯੁਕਤ ਪੁਲਸ ਦੇ ਡਿਪਟੀ ਸੁਪਰਡੈਂਟ (ਡੀ.ਐੱਸ.ਪੀ.) ਪ੍ਰਵੀਣ ਸਿੰਘ ਬਘੇਲ ਨੇ ਦੱਸਿਆ ਕਿ ਖਰਗੋਨ ਜ਼ਿਲੇ ਦੀ ਗੋਗਾਵਾਂ ਤਹਿਸੀਲ ’ਚ ਤਾਇਨਾਤ ਪਟਵਾਰੀ ਜਿਤੇਂਦਰ ਸੋਲੰਕੀ (45) ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਭ੍ਰਿਸ਼ਟ ਤਰੀਕਿਆਂ ਨਾਲ ਵੱਡੀ ਜਾਇਦਾਦ ਜੋੜੀ ਹੈ। ਡੀ.ਐੱਸ.ਪੀ. ਮੁਤਾਬਕ ਇਸ ਸ਼ਿਕਾਇਤ ’ਤੇ ਇੰਦੌਰ ਅਤੇ ਖਰਗੋਨ ਜ਼ਿਲ੍ਹਿਆਂ ’ਚ ਸੋਲੰਕੀ ਦੇ ਚਾਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਬਘੇਲ ਨੇ ਦੱਸਿਆ ਕਿ ਛਾਪਿਆਂ ’ਚ ਸੋਲੰਕੀ ਦੇ ਟਿਕਾਣਿਆਂ ਤੋਂ 4.5 ਲੱਖ ਰੁਪਏ ਦੀ ਨਕਦੀ ਮਿਲੀ ਅਤੇ ਉਨ੍ਹਾਂ ਦੇ ਇਕ ਫਲੈਟ, 5 ਮਕਾਨਾਂ ਅਤੇ 7 ਦੁਕਾਨਾਂ ਦਾ ਪਤਾ ਲੱਗਾ।


author

DIsha

Content Editor

Related News