‘ਭਾਰਤ ਜੋੜੋ ਯਾਤਰਾ’ ’ਚ ਭਲਕੇ 4 ਦਿਨਾਂ ਲਈ ਸ਼ਾਮਲ ਹੋਵੇਗੀ ਪ੍ਰਿਯੰਕਾ ਗਾਂਧੀ
Tuesday, Nov 22, 2022 - 10:43 AM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬੁੱਧਵਾਰ ਤੋਂ ਮੱਧ ਪ੍ਰਦੇਸ਼ ’ਚ 4 ਦਿਨਾਂ ਲਈ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਵੇਗੀ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗਲਵਾਰ ਸਵੇਰੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਲਈ ਅੱਜ ਵੀ ਆਰਾਮ ਦਾ ਦਿਨ ਹੈ। ਕੱਲ ਯਾਤਰਾ ਬੁਰਹਾਨਪੁਰ ਨੇੜੇ ਮੱਧ ਪ੍ਰਦੇਸ਼ ’ਚ ਐਂਟਰੀ ਕਰੇਗੀ। ਕਾਂਗਰਸ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਉੱਥੇ 4 ਦਿਨਾਂ ਲਈ ਯਾਤਰਾ ’ਚ ਸ਼ਾਮਲ ਹੋਵੇਗੀ।
ਬੀਤੇ 7 ਸਤੰਬਰ ਤੋਂ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’ ਵਿਚ ਹੁਣ ਤੱਕ ਪ੍ਰਿਯੰਕਾ ਗਾਂਧੀ ਸ਼ਾਮਲ ਨਹੀਂ ਹੋਈ ਸੀ। ਉਹ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਚੋਣ ਪ੍ਰਚਾਰ ਮੁਹਿੰਮ ’ਚ ਰੁੱਝੀ ਸੀ। ਦੱਸ ਦੇਈਏ ਕਿ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਕਰਨਾਟਕ ਦੇ ਮਾਂਡਯਾ ’ਚ ਇਸ ਯਾਤਰਾ ਦਾ ਹਿੱਸਾ ਬਣੀ ਸੀ ਅਤੇ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ ਸੀ। ਰਾਹੁਲ ਗਾਂਧੀ ਅਤੇ ਕਈ ਹੋਰ ਨੇਤਾਵਾਂ ਨੇ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਹ 3,570 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਸ਼੍ਰੀਨਗਰ ਪਹੁੰਚਣਗੇ ਅਤੇ ਉੱਥੇ ਪਹੁੰਚ ਕੇ ਇਹ ਯਾਤਰਾ ਸੰਪੰਨ ਹੋਵੇਗੀ।