ਕਾਂਗਰਸ ਦਾ ਗੁਆਚਿਆ ‘ਜਨਾਧਾਰ’ ਵਾਪਸ ਦਿਵਾਉਣ ਦੀ ਕੋਸ਼ਿਸ਼ ’ਚ ਪਿ੍ਰਯੰਕਾ, ਔਰਤਾਂ ਲਈ ਵਾਅਦਿਆਂ ਦੀ ਲਾਈ ਝੜੀ

Monday, Nov 01, 2021 - 11:44 AM (IST)

ਲਖਨਊ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਮੁਖੀ ਪਿ੍ਰਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਇਕ ਵੱਖਰਾ ਮੈਨੀਫੈਸਟੋ ਤਿਆਰ ਕੀਤਾ ਹੈ। ਪਿ੍ਰਯੰਕਾ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਮੇਰੀਆਂ ਭੈਣਾਂ, ਤੁਹਾਡਾ ਹਰ ਦਿਨ ਸੰਘਰਸ਼ਾਂ ਨਾਲ ਭਰਿਆ ਹੈ। ਕਾਂਗਰਸ ਪਾਰਟੀ ਨੇ ਇਸ ਨੂੰ ਸਮਝਦੇ ਹੋਏ ਵੱਖ ਤੋਂ ਮਹਿਲਾ ਮੈਨੀਫੈਸਟੋ ਤਿਆਰ ਕੀਤਾ ਹੈ। ਉਨ੍ਹਾਂ ਨੇ ਇਸੇ ਟਵੀਟ ਵਿਚ ਮੈਨੀਫੈਸਟੋ ’ਚ ਸ਼ਾਮਲ ਕੁਝ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਸਾਲਾਨਾ ਭਰੇ ਹੋਏ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਨਾਲ ਹੀ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ’ਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਹੋਵੇਗਾ। ਪਿ੍ਰਯੰਕਾ ਨੇ ਇਸ ਟਵੀਟ ਨਾਲ ਇਕ ਤਸਵੀਰ ਨੂੰ ਵੀ ਟੈਗ ਕੀਤਾ, ਜਿਸ ’ਚ ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਜ਼ਿਕਰ ਹੈ। 

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਦਰਿਆ ਦਾ ਪਾਣੀ ਅਚਾਨਕ ਹੋਇਆ ਕਾਲਾ, ਹਜ਼ਾਰਾਂ ਮੱਛੀਆਂ ਦੀ ਮੌਤ

PunjabKesari

ਪਿ੍ਰਯੰਕਾ ਮੁਤਾਬਕ ਆਸ਼ਾ ਅਤੇ ਆਂਗਨਬਾੜੀ ਵਰਕਰਾਂ ਨੂੰ ਹਰ ਮਹੀਨੇ 10,000 ਰੁਪਏ ਭੱਤਾ ਦੇਣ, ਨਵੇਂ ਸਰਕਾਰੀ ਅਹੁਦਿਆਂ ’ਤੇ ਰਾਖਵਾਂਕਾਰਨ ਦੀਆਂ ਵਿਵਸਥਾਵਾਂ ਮੁਤਾਬਕ 40 ਫ਼ੀਸਦੀ ਅਹੁਦਿਆਂ ’ਤੇ ਔਰਤਾਂ ਦੀ ਨਿਯੁਕਤੀ, 1000 ਰੁਪਏ ਪ੍ਰਤੀ ਮਹੀਨਾ ਬਜ਼ੁਰਗ-ਵਿਧਵਾ ਪੈਨਸ਼ਨ ਦੇਣ ਅਤੇ ਉੱਤਰ ਪ੍ਰਦੇਸ਼ ਦੀਆਂ ਵਿਰਾਂਗਨਾਵਾਂ ਦੇ ਨਾਂ ’ਤੇ ਪ੍ਰਦੇਸ਼ ਭਰ ਵਿਚ 75 ਸਮਰੱਥਾ ਸਕੂਲ ਖੁੱਲ੍ਹਣ ਦੇ ਵਾਅਦੇ ਸ਼ਾਮਲ ਹਨ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਸਾਬਕਾ ਮਿਸ ਕੇਰਲ ਅਤੇ ਦੂਜੇ ਸਥਾਨ ’ਤੇ ਰਹੀ ਕੁੜੀ ਦੀ ਸੜਕ ਹਾਦਸੇ ’ਚ ਮੌਤ

ਜ਼ਿਕਰਯੋਗ ਹੈ ਕਿ ਕਾਂਗਰਸ ਦਾ ਗੁਆਚਿਆ ਹੋਇਆ ਜਨਾਧਾਰ ਵਾਪਸ ਦਿਵਾਉਣ ਦੀ ਕੋਸ਼ਿਸ਼ ’ਚ ਜੁੱਟੀ ਪਿ੍ਰਯੰਕਾ ਗਾਂਧੀ ਆਪਣੀ ਚੋਣ ਮੁਹਿੰਮ ਦੌਰਾਨ ਖ਼ਾਸ ਤੌਰ ’ਤੇ ਔਰਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ’ਚ 40 ਫ਼ੀਸਦੀ ਸੀਟਾਂ ’ਤੇ ਮਹਿਲਾ ਉਮੀਦਵਾਰ ਉਤਾਰਨ ਦੇ ਐਲਾਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦਾ ਵੀ ਐਲਾਨ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਪਿ੍ਰਯੰਕਾ ਦਾ ਵੱਡਾ ਚੁਣਾਵੀ ਐਲਾਨ- ਕਾਂਗਰਸ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ‘ਸਮਾਰਟਫੋਨ’ ਅਤੇ ‘ਸਕੂਟੀ’


Tanu

Content Editor

Related News