ਅਜਿਹੀ ਰਾਜਨੀਤੀ ਲਿਆਂਦੀ ਜਾਵੇ, ਜੋ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰੇ: ਪ੍ਰਿਯੰਕਾ

04/24/2019 2:44:57 PM

ਫਤੇਹਪੁਰ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਭਾਵ ਬੁੱਧਵਾਰ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਰਾਜਨੀਤੀ ਲਿਆਉਣ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ। ਪ੍ਰਿਯੰਕਾ ਨੇ ਫਤਿਹਪੁਰ (ਉੱਤਰ ਪ੍ਰਦੇਸ਼) 'ਚ ਇੱਕ ਚੋਣ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਅਜਿਹੀ ਰਾਜਨੀਤੀ ਲਿਆਂਦੀ ਜਾਵੇ, ਜੋ ਤੁਹਾਡੀ ਸਮੱਸਿਆਵਾਂ ਬਾਰੇ ਜਾਣੇ ਅਤੇ ਉਸ ਦਾ ਉੱਚਿਤ ਹੱਲ ਵੀ ਕੱਢੇ।'' ਉਨ੍ਹਾਂ ਨੇ ਵੋਟਰਾਂ ਨੂੰ ਕਿਹਾ, ''ਰਾਜਨੀਤੀ ਨੂੰ ਬਦਲੀਏ, ਸਿਰਫ ਆਪਣੇ ਖੇਤਰ ਲਈ ਨਹੀ ਅਤੇ ਨਾ ਹੀ ਆਪਣੀਆਂ ਜ਼ਰੂਰਤਾਂ ਲਈ ਸਗੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਅਤੇ ਦੇਸ਼ ਨੂੰ ਬਚਾਉਣ ਲਈ।''

ਪ੍ਰਿਯੰਕਾਂ ਨੇ ਵੋਟਰਾਂ ਨੂੰ ਕਿਹਾ, ''ਝੂਠ ਦੀ ਰਾਜਨੀਤੀ ਅਤੇ ਨਕਾਰਤਮਕ ਰਾਜਨੀਤੀ ਨੂੰ ਹਟਾਓ।'' ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਜ਼ਮੀਨੀ ਰਾਜਨੀਤੀ ਨਹੀਂ ਹੈ। ਉਸ ਦਾ ਜਨਤਾ ਨਾਲ ਤਾਲੁਕ ਨਹੀਂ ਹੈ। ਭਾਜਪਾ ਹਵਾ 'ਚ ਉੱਡ ਰਹੀ ਹੈ।ਪ੍ਰਿਯੰਕਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ 'ਚ ਕਿਸਾਨ ਅਤੇ ਨੌਜਵਾਨ ਦੁਖੀ ਅਤੇ ਮਹਿਲਾਵਾਂ ਵੀ ਅਸੁਰੱਖਿਅਤ ਰਹੀਆਂ ਹਨ।


Iqbalkaur

Content Editor

Related News