ਪ੍ਰਿਯੰਕਾ ਗਾਂਧੀ ਦੀ ਸੁਰੱਖਿਆ 'ਚ ਹੋਈ ਚੂਕ, ਘਰ 'ਚ ਦਾਖਲ ਹੋਏ ਅਣਪਛਾਤੇ ਲੋਕ

12/02/2019 5:53:10 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੁਰੱਖਿਆ 'ਚ ਸੇਂਧ ਦਾ ਮਾਮਲਾ ਸਾਹਮਣੇ ਆਇਆ ਹੈ। ਐਸ. ਪੀ. ਜੀ. ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ 'ਚ ਚੂਕ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੱਸ ਦੇਈਏ ਕਿ ਪ੍ਰਿਯੰਕਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਸੀ. ਆਰ. ਪੀ. ਐੱਫ. ਸੰਭਾਲ ਰਹੀ ਹੈ। ਇਹ ਮਾਮਲਾ ਪਿਛਲੇ ਹਫਤੇ ਦਾ ਹੈ, ਜਦੋਂ  ਸੀ. ਆਰ. ਪੀ. ਐੱਫ. ਦਾ ਸੁਰੱਖਿਆ ਘੇਰਾ ਹੋਣ ਦੇ ਬਾਵਜੂਦ ਅਣਪਛਾਤੇ ਲੋਕ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ।

ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਵਾਡਰਾ ਦੇ ਲੋਧੀ ਅਸਟੇਟ ਸਥਿਤ ਘਰ 'ਚ ਸੁਰੱਖਿਆ 'ਚ ਚੂਕ ਹੋਈ ਹੈ। 26 ਨਵੰਬਰ ਨੂੰ ਉਨ੍ਹਾਂ ਦੇ ਘਰ 'ਚ ਇਕ ਅਣਜਾਣ ਗੱਡੀ ਦਾਖਲ ਹੋਈ, ਜਿਸ 'ਚ ਕਈ ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਪ੍ਰਿਯੰਕਾ ਦੇ ਘਰ ਅੰਦਰ 3 ਔਰਤਾਂ ਅਤੇ 3 ਪੁਰਸ਼, ਇਕ ਬੱਚੇ ਨਾਲ ਦਾਖਲ ਹੋ ਗਏ ਸਨ, ਉਨ੍ਹਾਂ ਨੇ ਪ੍ਰਿਯੰਕਾ ਨਾਲ ਸੈਲਫੀ ਲੈਣ ਦੀ ਗੱਲ ਆਖੀ। ਓਧਰ ਪ੍ਰਿਯੰਕਾ ਦੇ ਦਫਤਰ ਨੇ ਆਈ. ਜੀ. ਸੀ. ਆਰ. ਪੀ. ਐੱਫ. ਨੂੰ ਲਿਖੀ ਇਕ ਚਿੱਠੀ ਵਿਚ ਸੁਰੱਖਿਆ 'ਚ ਢਿੱਲ ਹੋਣ ਦਾ ਬਿਓਰਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰ ਤੋਂ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਵਾਪਸ ਲੈ ਲਈ ਸੀ। ਉਸ ਦੀ ਥਾਂ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਜ਼ੈੱਡ ਪੱਲਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।


Tanu

Content Editor

Related News