ਦਿੱਲੀ ਹਵਾਈ ਅੱਡੇ ਦੀ ਘਟਨਾ ''ਤੇ ਬੋਲੀ ਪ੍ਰਿਯੰਕਾ ਗਾਂਧੀ, ਕੀ PM ਘਟੀਆ ਨਿਰਮਾਣ ਕਾਰਜਾਂ ਦੀ ਜ਼ਿੰਮੇਵਾਰ ਲੈਣਗੇ
Friday, Jun 28, 2024 - 05:13 PM (IST)
ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਰਾਜਧਾਨੀ 'ਚ ਭਾਰੀ ਮੀਂਹ ਦੌਰਾਨ ਸ਼ੁੱਕਰਵਾਰ ਤੜਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇਕ ਹਿੱਸਾ ਵਾਹਨਾਂ 'ਤੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਏਅਰਪੋਰਟ 'ਤੇ ਸਾਰੇ ਜਹਾਜ਼ਾਂ ਦਾ ਸੰਚਾਲਨ ਦੁਪਹਿਰ ਤੱਕ ਮੁਅੱਤਲ ਕਰਨਾ ਪਿਆ। ਇਸ ਘਟਨਾ ਨੂੰ ਲੈ ਕੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਐਕਸ 'ਤੇ ਪੋਸਟ ਸ਼ੇਅਰ ਕਰਦੇ ਪੀਐੱਮ ਮੋਦੀ ਨੂੰ ਘੇਰਦੇ ਨਜ਼ਰ ਆਏ।
ਇਹ ਵੀ ਪੜ੍ਹੋ - Indigo Flight ਦੀ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਵਿਅਕਤੀ, ਖ਼ਤਰੇ 'ਚ ਪਈ 176 ਯਾਤਰੀਆਂ ਦੀ ਜਾਨ
ਇਸ ਘਟਨਾ ਦੇ ਸਬੰਧ ਵਿਚ ਪ੍ਰਿਯੰਕਾ ਗਾਂਧੀ ਨੇ ਨਰਿੰਦਰ ਮੋਦੀ ਨੂੰ ਕਿਹਾ,'' ਮਾਰਚ ਵਿਚ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਹਵਾਈ ਅੱਡੇ ਟੀ-1 ਦਾ ਉਦਘਾਟਨ ਕੀਤਾ ਸੀ, ਅੱਜ ਉਸ ਦੀ ਛੱਡ ਡਿੱਗ ਗਈ, ਜਿਸ ਕਾਰਨ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ। ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੇ ਜਿਹੜੇ ਜਬਲਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ, ਉਸ ਦੀ ਵੀ ਛੱਤ ਡਿੱਗ ਗਈ।'' ਉਨ੍ਹਾਂ ਨੇ ਕਿਹਾ, ''ਪੂਰਾ ਦੇਸ਼ ਅਯੁੱਧਿਆ 'ਚ ਨਿਰਮਾਣ ਕਾਰਜ ਦੀ ਮਾੜੀ ਹਾਲਤ ਤੋਂ ਦੁਖੀ ਹੈ। ਇਹ ਭਾਜਪਾ ਦਾ 'ਦਾਨ ਲਓ ਅਤੇ ਧੰਦਾ ਦਿਓ' ਦਾ ਭ੍ਰਿਸ਼ਟ ਮਾਡਲ ਹੈ, ਜਿਸ ਦਾ ਹੁਣ ਪਰਦਾਫਾਸ਼ ਹੋ ਗਿਆ ਹੈ।'' ਪ੍ਰਿਅੰਕਾ ਗਾਂਧੀ ਨੇ ਸਵਾਲ ਕੀਤਾ, “ਕੀ ਪ੍ਰਧਾਨ ਮੰਤਰੀ ਇਨ੍ਹਾਂ ਘਟੀਆ ਨਿਰਮਾਣ ਕਾਰਜਾਂ ਅਤੇ ਇਸ ਭ੍ਰਿਸ਼ਟ ਮਾਡਲ ਦੀ ਜ਼ਿੰਮੇਵਾਰ ਲੈਣਗੇ?
ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ
ਦੱਸ ਦੇਈਏ ਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਟੀ-1 'ਤੇ ਛੱਤ ਦਾ ਹਿੱਸਾ 2008-09 'ਚ ਬਣਾਇਆ ਗਿਆ ਸੀ ਅਤੇ ਇਸ ਕੰਮ ਦਾ ਠੇਕਾ ਜੀਐਮਆਰ ਨੇ ਨਿੱਜੀ ਠੇਕੇਦਾਰਾਂ ਨੂੰ ਦਿੱਤਾ ਸੀ। ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੇ ਪੁਰਾਣੇ ਰਵਾਨਗੀ ਮੈਦਾਨ 'ਚ ਅੱਜ ਸਵੇਰੇ ਕਰੀਬ 5 ਵਜੇ ਭਾਰੀ ਮੀਂਹ ਕਾਰਨ ਛੱਤ ਦਾ ਇਕ ਹਿੱਸਾ ਢਹਿ ਗਿਆ। ਇਸ ਘਟਨਾ ਦੌਰਾਨ ਕੁਝ ਲੋਕ ਜ਼ਖ਼ਮੀ ਹੋਏ ਹਨ। ਹਾਦਸੇ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਐਮਰਜੈਂਸੀ ਕਰਮਚਾਰੀ ਹਰ ਜ਼ਰੂਰੀ ਸਹਾਇਤਾ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8