ਕਾਂਗਰਸ ਦੀ ਰੈਲੀ ’ਚ ਪ੍ਰਿਯੰਕਾ ਗਾਂਧੀ ਦੀ ਜਗ੍ਹਾ ਪ੍ਰਿਯੰਕਾ ਚੋਪੜਾ ਦੇ ਲੱਗੇ ਨਾਅਰੇ

12/1/2019 11:44:37 PM

ਨਵੀਂ ਦਿੱਲੀ (ਏਜੰਸੀਆਂ)-ਦਿੱਲੀ ’ਚ ਆਯੋਜਿਤ ਕਾਂਗਰਸ ਦੀ ਇਕ ਰੈਲੀ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਜਗ੍ਹਾ ਫਿਲਮ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਨਾਅਰੇ ਲੱਗਣ ਲੱਗੇ। ਵਾਕੀਆ ਸੁਣਨ ’ਚ ਇਹ ਅਟਪਟਾ ਲੱਗਦਾ ਹੈ ਪਰ ਦਿੱਲੀ ’ਚ ਆਯੋਜਿਤ ਇਕ ਰੈਲੀ ’ਚ ਅਜਿਹਾ ਵਾਪਰਿਆ।

ਰੈਲੀ ’ਚ ਮੰਚ ’ਤੇ ਵਰਕਰਾਂ ’ਚ ਜੋਸ਼ ਭਰਨ ਲਈ ਕਾਂਗਰਸ ਦੇ ਸਾਰੇ ਸੀਨੀਅਰ ਨੇਤਾਵਾਂ ਦੇ ਨਾਅਰੇ ਲਾਏ ਜਾ ਰਹੇ ਸਨ। ਸਭ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਅਰੇ ਲੱਗੇ, ਫਿਰ ਰਾਹੁਲ ਗਾਂਧੀ ਦੇ ਨਾਂ ’ਤੇ ਵੀ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਪਰ ਜਿਵੇਂ ਹੀ ਪ੍ਰਿਯੰਕਾ ਗਾਂਧੀ ਦੇ ਨਾਂ ਦੀ ਵਾਰੀ ਆਈ ਤਾਂ ਸਾਬਕਾ ਵਿਧਾਇਕ ਸੁਰਿੰਦਰ ਕੁਮਾਰ ਨੇ ਪ੍ਰਿਯੰਕਾ ਗਾਂਧੀ ਦੀ ਜਗ੍ਹਾ ਪ੍ਰਿਯੰਕਾ ਚੋਪੜਾ ਜ਼ਿੰਦਾਬਾਦ ਦੇ ਨਾਅਰੇ ਲਾ ਦਿੱਤੇ।

ਇਸ ਗੱਲ ਦਾ ਅਹਿਸਾਸ ਜਿਵੇਂ ਹੀ ਵਿਧਾਇਕ ਨੂੰ ਹੋਇਆ, ਉਨ੍ਹਾਂ ਪ੍ਰਿਯੰਕਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਨੂੰ ਲੈ ਕੇ ਦਿੱਲੀ ਪ੍ਰਦੇਸ਼ ਕਾਂਗਰਸ ਨੇ ਨੋਟਿਸ ਲਿਆ ਹੈ। ਓਧਰ ਕਾਂਗਰਸ ਪਾਰਟੀ ਦੇ ਇਕ ਨੇਤਾ ਨੇ ਸਪੱਸ਼ਟ ਕਿਹਾ ਹੈ ਕਿ ਇਹ ਜ਼ਰੂਰ ਪਬਲੀਸਿਟੀ ਸਟੰਟ ਤਹਿਤ ਕੀਤਾ ਗਿਆ ਹੈ। ਕਾਂਗਰਸ ਦਾ ਅਜਿਹਾ ਇਕ ਵੀ ਵਰਕਰ ਨਹੀਂ ਹੈ, ਜੋ ਪ੍ਰਿਯੰਕਾ ਗਾਂਧੀ ਨੂੰ ਪ੍ਰਿਯੰਕਾ ਚੋਪੜਾ ਕਹਿ ਦੇਵੇ।


Sunny Mehra

Edited By Sunny Mehra