ਕਾਂਗਰਸ ਆਗੂ ਪ੍ਰਿਅੰਕਾ ਨੂੰ ਮਿਲੀ ਧਮਕੀ, ਐੱਫ. ਆਈ. ਆਰ. ਦਰਜ

Wednesday, Jul 04, 2018 - 01:53 PM (IST)

ਕਾਂਗਰਸ ਆਗੂ ਪ੍ਰਿਅੰਕਾ ਨੂੰ ਮਿਲੀ ਧਮਕੀ, ਐੱਫ. ਆਈ. ਆਰ. ਦਰਜ

ਨਵੀਂ ਦਿੱਲੀ— ਕਾਂਗਰਸ ਦੀ ਰਾਸ਼ਟਰੀ ਆਗੂ ਪ੍ਰਿਅੰਕਾ ਚਤੁਰਵੇਦੀ ਦੀ ਲੜਕੀ ਨੂੰ ਸੋਸ਼ਲ ਮੀਡੀਆ 'ਤੇ ਬਲਾਤਕਾਰ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਚਤੁਰਵੇਦੀ ਨੇ ਇਸ ਮਾਮਲੇ 'ਚ ਅਪਰਾਧੀ ਕੇਸ ਦਰਜ ਕਰਵਾਉਣ ਦਾ ਫੈਸਲਾ ਲਿਆ। ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਸਾਨੂੰ ਹਰ ਰੋਜ਼ ਟ੍ਰੋਲ ਕੀਤਾ ਜਾਂਦਾ ਹੈ ਪਰ ਮੈਨੂੰ ਕੁਝ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਕੋਈ ਮੇਰੀ ਲੜਕੀ ਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਗੱਲ ਕਰ ਰਿਹਾ ਹੈ। ਮੈਂ ਇਸ ਮਾਮਲੇ 'ਚ ਅਧਿਕਾਰਿਤ ਮਾਮਲਾ ਦਰਜ ਕਰਵਾਉਣ ਜਾ ਰਹੀ ਹਾਂ, ਤਾਂ ਕਿ ਇਸ ਤਰ੍ਹਾਂ ਦੇ ਲੋਕਾਂ ਖਲਾਫ ਕਾਰਵਾਈ ਕੀਤੀ ਜਾਵੇ।
ਜਾਣਕਾਰੀ ਮੁਤਾਬਕ ਕਾਂਗਰਸ ਅਧਿਕਾਰੀ ਪ੍ਰਿਅੰਕਾ ਚਤੁਰਵੇਦੀ ਮਾਮਲੇ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਪੁਲਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪ੍ਰਿਅੰਕਾ ਨੂੰ ਧਮਕੀ ਦੇਣ ਵਾਲੇ ਵਿਰੁੱਧ ਐੱਫ. ਆਈ. ਆਰ. ਕੀਤੀ ਜਾਵੇ। ਇਸ ਤੋਂ ਬਾਅਦ ਰੋਡ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਨਾਲ ਹੀ ਗ੍ਰਹਿ ਮੰਤਰਾਲੇ ਨੇ ਟਵੀਟਰ ਤੋਂ ਟਵੀਟ ਕਰਨ ਵਾਲੇ ਦਾ ਵੇਰਵਾ ਮੰਗਿਆ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਮੁੰਬਈ ਪੁਲਸ ਨੂੰ ਮਾਮਲੇ 'ਚ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।


Related News