ਨਾਰਾਜ਼ ਪ੍ਰਿਯੰਕਾ ਨੇ ਛੱਡੀ ਕਾਂਗਰਸ, ਟਵਿੱਟਰ ਪ੍ਰੋਫਾਈਲ ਤੋਂ ਹਟਾਇਆ 'ਕਾਂਗਰਸ ਬੁਲਾਰਾ'
Friday, Apr 19, 2019 - 11:40 AM (IST)

ਨਵੀਂ ਦਿੱਲੀ— ਕਾਂਗਰਸ ਪਾਰਟੀ 'ਚ ਗੁੰਡਿਆਂ ਨੂੰ ਤਵਜੋ ਮਿਲਣ ਦਾ ਦੋਸ਼ ਲਗਾਉਣ ਵਾਲੀ ਪ੍ਰਿਯੰਕਾ ਚਤੁਰਵੇਦੀ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜਿਆ ਹੈ। ਚਰਚਾ ਹੈ ਕਿ ਉਹ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਬੁਲਾਰਾ ਹਟਾ ਦਿੱਤਾ। ਪ੍ਰਿਯੰਕਾ ਨੇ 17 ਅਪ੍ਰੈਲ ਨੂੰ ਟਵੀਟ ਕਰਦੇ ਹੋਏ ਆਪਣੀ ਪਾਰਟੀ ਕਾਂਗਰਸ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਸੀ,''ਕਾਫੀ ਦੁਖੀ ਹਾਂ ਕਿ ਆਪਣਾ ਖੂਨ-ਪਸੀਨਾ ਵਹਾਉਣ ਵਾਲਿਆਂ ਤੋਂ ਵਧ ਗੁੰਡਿਆਂ ਨੂੰ ਕਾਂਗਰਸ 'ਚ ਤਵਜੋਂ ਮਿਲ ਰਹੀ ਹੈ। ਪਾਰਟੀ ਲਈ ਮੈਂ ਗਾਲ੍ਹਾਂ ਅਤੇ ਪੱਥਰ ਖਾਧੇ ਹਨ ਪਰ ਉਸ ਦੇ ਬਾਵਜੂਦ ਪਾਰਟੀ 'ਚ ਰਹਿਣ ਵਾਲੇ ਨੇਤਾਵਾਂ ਨੇ ਹੀ ਮੈਨੂੰ ਧਮਕੀਆਂ ਦਿੱਤੀਆਂ। ਜੋ ਲੋਕ ਧਮਕੀਆਂ ਦੇ ਰਹੇ ਸਨ, ਉਹ ਬਚ ਗਏ ਹਨ। ਉਨ੍ਹਾਂ ਦਾ ਬਿਆਨ ਕਿਸੇ ਕਾਰਵਾਈ ਦੇ ਬਚ ਜਾਣਾ ਮੰਦਭਾਗੀ ਹੈ।'' ਇਸ ਦੇ ਬਾਅਦ ਤੋਂ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ, ਨਾ ਹੀ ਉਹ ਕਿਸੇ ਟੀ.ਵੀ. ਡਿਬੇਟਸ (ਬਹਿਸ) 'ਚ ਪਾਰਟੀ ਦਾ ਪੱਖ ਰੱਖਦੀ ਹੋਈ ਨਜ਼ਰ ਆਈ ਹੈ। ਪ੍ਰਿਯੰਕਾ ਦੇ ਖੁਲਾਸੇ ਵਾਲੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਹੱਕ 'ਚ ਕਈ ਆਵਾਜ਼ਾਂ ਖੜ੍ਹੀਆਂ ਹੋਈਆਂ ਸਨ। ਟਵਿੱਟਰ 'ਤੇ ਕਈ ਵੱਡੀਆਂ ਹਸਤੀਆਂ ਨੇ ਕਾਂਗਰਸ ਲੀਡਰਸ਼ਿਪ ਨੂੰ ਉਨ੍ਹਾਂ ਦੇ ਦੋਸ਼ੀਆਂ ਵਿਰੁੱਧ ਐਕਸ਼ਨ ਲੈਣ ਦੀ ਗੱਲ ਕਹੀ ਹੈ।
ਇਹ ਹੈ ਮਾਮਲਾ
ਇਸ ਟਵੀਟ ਨਾਲ ਇਕ ਚਿੱਠੀ ਵੀ ਜੁੜੀ ਸੀ, ਜਿਸ ਨੂੰ ਵਿਜੇ ਲਕਸ਼ਮੀ ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤਾ ਗਿਆ ਹੈ। ਦਰਅਸਲ ਮਾਮਲਾ ਮਥੁਰਾ ਦੀ ਉਸ ਪ੍ਰੈੱਸ ਕਾਨਫਰੰਸ ਨਾਲ ਜੁੜਿਆ ਹੈ, ਜਿਸ 'ਚ ਪ੍ਰਿਯੰਕਾ ਨੇ ਰਾਫੇਲ ਮੁੱਦੇ 'ਤੇ ਭਾਜਪਾ ਨੂੰ ਘੇਰਿਆ ਸੀ। ਦੋਸ਼ ਹੈ ਕਿ ਕਾਂਗਰਸ ਦੇ ਸਥਾਨਕ ਵਰਕਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਕੁਝ 'ਤੇ ਕਾਰਵਾਈ ਵੀ ਹੋਈ ਸੀ। ਚਿੱਠੀ 'ਚ ਅਨੁਸ਼ਾਸਨਾਤਮਕ ਕਾਰਵਾਈ ਦੀ ਗੱਲ ਕੀਤੀ ਗਈ ਪਰ ਇਹ ਵੀ ਲਿਖਿਆ ਹੈ ਕਿ ਜੋਤੀਰਾਦਿੱਤਿਯ ਸਿੰਧੀਆ ਦੇ ਕਹਿਣ 'ਤੇ ਇਹ ਕਾਰਵਾਈ ਰੱਦ ਕੀਤੀ ਗਈ ਹੈ।