ਅੰਮ੍ਰਿਤਸਰ ਤੋਂ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਬੱਸ ਖੱਡ ''ਚ ਡਿੱਗੀ

Sunday, Dec 29, 2024 - 05:42 PM (IST)

ਅੰਮ੍ਰਿਤਸਰ ਤੋਂ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਬੱਸ ਖੱਡ ''ਚ ਡਿੱਗੀ

ਊਨਾ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਚਿੰਤਪੁਰਨੀ 'ਚ ਐਤਵਾਰ ਸਵੇਰੇ ਪੰਜਾਬ ਦੀ ਇਕ ਪ੍ਰਾਈਵੇਟ ਬੱਸ ਤਲਵਾੜਾ ਬਾਈਪਾਸ ਨੇੜੇ ਖੱਡ 'ਚ ਡਿੱਗ ਗਈ। ਖੁਸ਼ਕਿਸਮਤੀ ਨਾਲ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ- ਸਾਬਕਾ PM ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

ਇਸ ਵਜ੍ਹਾ ਤੋਂ ਵਾਪਰਿਆ ਹਾਦਸਾ

ਗਨੀਮਤ ਇਹ ਰਹੀ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਦੌਰਾਨ ਬੱਸ ਵਿਚ ਕੋਈ ਸਵਾਰੀ ਨਹੀਂ ਸੀ। ਬੱਸ ਪੂਰੀ ਤਰ੍ਹਾਂ ਖਾਲੀ ਸੀ। ਬੱਸ ਦਾ ਡਰਾਈਵਰ ਬੱਸ ਨੂੰ ਖੜ੍ਹੀ ਕਰਨ ਲਈ ਥੋੜ੍ਹਾ ਅੱਗੇ ਲੈ ਜਾ ਰਿਹਾ ਸੀ ਤਾਂ ਉਸ ਦੌਰਾਨ ਬੱਸ ਬੈਕ ਹੋ ਗਈ ਅਤੇ ਖੱਡ ਵਿਚ ਜਾ ਡਿੱਗੀ। ਬੱਸ ਦੇ ਡਰਾਈਵਰ ਨੇ ਦੱਸਿਆਂ ਵੰਸ਼ ਟਰਾਂਸਪੋਰਟ ਕੰਪਨੀ ਦੀਆਂ ਤਿੰਨ ਬੱਸਾਂ ਐਤਵਾਰ ਨੂੰ ਚਿੰਤਪੂਰਨੀ ਮੰਦਰ, ਅੰਮ੍ਰਿਤਸਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਈਆਂ ਸਨ, ਜਿਸ ਵਿਚੋਂ ਇਕ ਬੱਸ ਨੇ ਤਲਵਾੜਾ ਬਾਈਪਾਸ 'ਤੇ ਸਵਾਰੀਆਂ ਨੂੰ ਉਤਾਰਿਆ ਅਤੇ ਬੱਸ ਵਿਚ ਬੈਠੇ ਸ਼ਰਧਾਲੂ ਮੰਦਰ ਦੇ ਦਰਸ਼ਨਾਂ ਲਈ ਚੱਲੇ ਗਏ। ਜਿਸ ਤੋਂ ਬਾਅਦ ਡਰਾਈਵਰ ਬੱਸ ਨੂੰ ਲਾਉਣ ਲਈ ਤਲਵਾੜਾ ਬਾਈਪਾਸ ਲੈ ਗਿਆ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ- ਨੋਟਾਂ 'ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ 'ਚ ਹਮੇਸ਼ਾ ਰਹਿਣਗੀਆਂ ਮਨਮੋਹਨ ਸਿੰਘ ਦੀਆਂ ਯਾਦਾਂ

ਮੌਕੇ 'ਤੇ ਪਹੁੰਚੀ ਪੁਲਸ

ਘਟਨਾ ਦੀ ਸੂਚਨਾ ਮਿਲਦੇ ਹੀ ਚਿੰਤਪੁਰਨੀ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਬੱਸ ਡਰਾਈਵਰ ਤੋਂ ਘਟਨਾ ਦੀ ਜਾਣਕਾਰੀ ਲਈ। ਜੇਕਰ ਹਾਦਸੇ ਦੌਰਾਨ ਬੱਸ ਵਿਚ ਸਵਾਰੀਆਂ ਹੁੰਦੀਆਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਟ੍ਰੈਫਿਕ ਇੰਚਾਰਜ ਦੀਪਕ ਰਾਣਾ ਨੇ ਦੱਸਿਆ ਕਿ ਐਤਵਾਰ ਨੂੰ ਇਹ ਹਾਦਸਾ ਵਾਪਰਿਆ ਪਰ ਹਾਦਸੇ ਦੌਰਾਨ ਬੱਸ ਵਿਚ ਇਕ ਵੀ ਸਵਾਰੀ ਨਹੀਂ ਸੀ, ਜਿਸ ਕਾਰਨ ਕੋਈ ਵੱਡੀ ਘਟਨਾ ਹੋਣ ਤੋਂ ਟਲ ਗਈ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਲਾਨ, ਬਣਾਈ ਜਾਵੇਗੀ ਡਾ. ਮਨਮੋਹਨ ਸਿੰਘ ਦੀ ਯਾਦਗਾਰ


author

Tanu

Content Editor

Related News