UAE ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਰਨਗੇ 12 ਸਮਝੌਤੇ

Tuesday, Feb 06, 2018 - 08:30 PM (IST)

UAE ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਰਨਗੇ 12 ਸਮਝੌਤੇ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੌਰੇ ਦੌਰਾਨ ਦੋਵੇਂ ਪੱਖਾਂ ਵਿਚਾਲੇ 12 ਸਮਝੌਤਿਆਂ 'ਤੇ ਦਸਤਖਤ ਕਰਨਗੇ। ਇਕ ਚੋਟੀ ਰਾਜਦੂਤ ਨੇ ਕਿਹਾ ਕਿ ਤੇਲ ਸੰਪਨ ਯੂ. ਏ. ਈ. ਅਤੇ ਭਾਰਤ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਨ। ਦੋਵੇਂ ਪੱਖਾਂ ਵਿਚਾਲੇ ਵਿੱਤ ਅਤੇ ਹੁਨਰ ਵਿਕਾਸ ਜਿਹੇ ਖੇਤਰਾਂ 'ਚ ਕਰਾਰ ਹੋਣ ਦੀ ਸੰਭਾਵਨਾ ਹੈ। ਮੋਦੀ 3 ਪੱਛਮੀ ਏਸ਼ੀਆਈ ਦੇਸ਼ਾਂ ਫਿਲਸਤੀਨ, ਓਮਾਨ ਦੇ ਦੌਰੇ 'ਤੇ ਸ਼ੁੱਕਰਵਾਰ ਨੂੰ ਜਾਣਗੇ। 
ਭਾਰਤ 'ਚ ਯੂ. ਏ. ਈ. ਦੇ ਰਾਜਦੂਤ ਅਹਿਮਦ ਅਲ ਬੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 10 ਫਰਵਰੀ ਨੂੰ ਯੂ. ਏ. ਈ. ਦੀ ਯਾਤਰਾ 'ਤੇ ਜਾ ਰਹੇ ਹਨ। ਇਹ ਸਰਕਾਰੀ ਯਾਤਰਾ ਹੋਵੇਗੀ ਅਤੇ ਇਸ ਦੌਰਾਨ 12 ਸਮਝੌਤੇ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਰੱਖਿਆ, ਸੁਰੱਖਿਆ ਅਤੇ ਅੱਤਵਾਦ ਨਾਲ ਲੜਾਈ ਜਿਹੇ ਮੁੱਦਿਆਂ 'ਤੇ ਸਹਿਯੋਗ ਵਧਾਉਣ ਨੂੰ ਲੈ ਕੇ ਸਹਿਮਤੀ ਬਣੇਗੀ।
ਭਾਰਤੀ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਦੇਸ਼ ਦੀ 60 ਫੀਸਦੀ ਤੋਂ ਜ਼ਿਆਦਾ ਆਬਾਦੀ ਖੇਤੀਬਾੜੀ ਨਾਲ ਜੁੜੀ ਹੋਈ ਹੈ। ਇਜ਼ਰਾਈਲ ਖੇਤੀਬਾੜੀ ਦੀ ਤਕਨੀਕ 'ਚ ਕਾਫੀ ਅੱਗੇ ਹੈ ਅਤੇ ਭਾਰਤ ਇਜ਼ਰਾਇਲ ਨਾਲ ਮਿਲ ਕੇ ਐਕਸ਼ਨ ਪਲਾਨ 'ਤੇ ਕੰਮ ਕਰ ਰਿਹਾ ਹੈ। ਭਾਰਤ 'ਚ ਬਣਾਏ ਜਾ ਰਹੇ 26 ਸੈਂਟਰ ਆਫ ਐਕਸੀਲੈਂਸ 'ਚੋਂ 15 ਇਜ਼ਰਾਈਲ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਜਾ ਰਹੇ ਹਨ। ਜਲ ਪ੍ਰਬੰਧਨ ਦੇ ਖੇਤਰ 'ਚ ਇਜ਼ਰਾਈਲ ਕਾਫੀ ਵਿਕਸਿਤ ਹੈ, ਇਸ ਲਈ ਇਸ ਖੇਤਰ 'ਚ ਉਹ ਭਾਰਤ ਲਈ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਮੋਦੀ ਦੌਰੇ 'ਚ ਜਲ ਪ੍ਰਬੰਧਨ ਨਾਲ ਜੁੜੇ ਸਮਝੌਤੇ ਹੋਣ ਦੀ ਪੂਰੀ ਉਮੀਦ ਹੈ।    
ਮੰਦਰ ਦਾ ਨੀਂਹ ਪੱਥਰ ਰੱਖਣਗੇ ਮੋਦੀ
11 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਯੂ. ਏ. ਈ. ਦੇ ਸ਼ਹੀਦ ਸੈਨਿਕਾਂ ਦੀ ਸਮਾਰਕ 'ਤੇ ਜਾਣਗੇ। ਜਿਸ ਦੌਰਾਨ ਪ੍ਰਧਾਨ ਮੰਤਰੀ ਇਕ ਭਾਈਚਾਰੇ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ ਅਤੇ ਉਹ ਇਥੇ ਇਕ ਮੰਦਰ ਦਾ ਨੀਂਹ ਪੱਥਰ ਵੀ ਰੱਖਣਗੇ। ਮੋਦੀ 10-11 ਫਰਵਰੀ ਨੂੰ ਦੁਬਈ 'ਚ ਛੇਵੇਂ ਗਲੋਬਲ ਸਰਕਾਰ ਸ਼ਿਖਰ ਸੰਮੇਲਨ 'ਚ ਵੀ ਹਿੱਸਾ ਲੈਣਗੇ, ਭਾਰਤ ਇਸ 'ਚ ਹਿੱਸੇਦਾਰ ਦੇਸ਼ ਹੈ। ਇਸ ਸਾਲਾਨਾ ਸੰਮੇਲਨ 'ਚ 26 ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀ, ਪ੍ਰਧਾਨ ਮੰਤਰੀ, ਮੰਤਰੀ ਅਤੇ 2000 ਤੋਂ ਜ਼ਿਆਦਾ ਪ੍ਰਤੀਨਿਧੀ ਹਿੱਸਾ ਲੈਣਗੇ। ਇਹ ਮੋਦੀ ਦੀ ਦੂਜੀ ਯੂ. ਏ. ਈ ਯਾਤਰਾ ਹੈ।
 


Related News