ਪ੍ਰਧਾਨ ਮੰਤਰੀ ਮੋਦੀ ਦੀ ''ਮੁਜਰਾ'' ਟਿੱਪਣੀ ਬਿਹਾਰ ਦਾ ਅਪਮਾਨ ਹੈ : PM ਮੋਦੀ

Sunday, May 26, 2024 - 04:36 PM (IST)

ਪ੍ਰਧਾਨ ਮੰਤਰੀ ਮੋਦੀ ਦੀ ''ਮੁਜਰਾ'' ਟਿੱਪਣੀ ਬਿਹਾਰ ਦਾ ਅਪਮਾਨ ਹੈ : PM ਮੋਦੀ

ਸਾਸਾਰਾਮ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 'ਮੁਜਰਾ' ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀ ਕਰ ਕੇ 'ਬਿਹਾਰ ਦਾ ਅਪਮਾਨ' ਕੀਤਾ। ਸਾਸਾਰਾਮ ਲੋਕ ਸਭਾ ਖੇਤਰ ਤੋਂ ਕਾਂਗਰਸ ਨੇਤਾ ਅਤੇ ਮਹਾਗਠਜੋੜ ਦੇ ਉਮੀਦਵਾਰ ਮਨੋਜ ਕੁਮਾਰ ਦੇ ਪੱਖ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ,''ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਬਿਹਾਰ 'ਚ ਇਕ ਚੋਣ ਰੈਲੀ 'ਚ ਵਿਰੋਧੀ ਨੇਤਾਵਾਂ ਲਈ 'ਮੁਜਰਾ' ਸ਼ਬਦ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਮੋਦੀ ਖ਼ੁਦ ਨੂੰ 'ਤੀਸਮਾਰਖਾਂ' ਮੰਨਦੇ ਹਨ, ਉਹ ਗਲਤ ਧਾਰਨਾ 'ਚ ਹਨ। ਜਨਤਾ ਹੀ ਅਸਲੀ 'ਤੀਸਮਾਰਖਾਂ' ਹੈ। ਉਹ (ਪ੍ਰਧਾਨ ਮੰਤਰੀ) ਇਕ ਤਾਨਾਸ਼ਾਹ ਹਨ, ਜੇਕਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਲੋਕਾਂ ਨੂੰ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੋਵੇਗੀ।''

ਇਹ ਵੀ ਪੜ੍ਹੋ : 'ਇੰਡੀਆ' ਗਠਜੋੜ ਆਪਣੇ ਵੋਟ ਬੈਂਕ ਲਈ ਕਰ ਰਿਹਾ ਹੈ 'ਗੁਲਾਮੀ' ਅਤੇ 'ਮੁਜਰਾ' : PM ਮੋਦੀ

ਕਾਂਗਰਸ ਪ੍ਰਧਾਨ ਨੇ ਕਿਹਾ,''ਇਹ ਚੋਣਾਂ ਜਨਤਾ ਬਨਾਮ ਮੋਦੀ ਹਨ... ਰਾਹੁਲ ਬਨਾਮ ਮੋਦੀ ਨਹੀਂ।'' ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਦਾ ਸਨਮਾਨ ਕਰਦੇ ਹਨ ਪਰ ਮੋਦੀ ਸਰਕਾਰ ਕਾਂਗਰਸ ਨੇਤਾਵਾਂ ਦਾ ਸਨਮਾਨ ਨਹੀਂ ਕਰਦੇ ਹਨ। ਖੜਗੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਗਰੀਬਾਂ ਨੂੰ ਨਹੀਂ ਸਗੋਂ ਅਮੀਰ ਲੋਕਾਂ ਨੂੰ ਗਲ਼ੇ ਲਗਾਉਂਦੇ ਹਨ। ਇਕ ਜੂਨ ਨੂੰ ਸਾਸਾਰਾਮ ਸਮੇਤ ਬਿਹਾਰ ਦੇ 8 ਸੰਸਦੀ ਖੇਤਰਾਂ 'ਚ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News