ਟਮਾਟਰ ਹੋਏ ਹੋਰ ਲਾਲ ! ਸਬਜ਼ੀਆਂ ਦੇ ਭਾਅ ਜਾਣ ਉੱਡਣਗੇ ਹੋਸ਼, ਦੇਖੋਂ ਰੇਟ ਲਿਸਟ
Thursday, Aug 07, 2025 - 05:03 PM (IST)

ਨੈਸ਼ਨਲ ਡੈਸਕ : ਦੇਸ਼ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਆਮ ਆਦਮੀ ਦੀ ਜੇਬ 'ਤੇ ਵਾਧੂ ਬੋਝ ਪੈ ਰਿਹਾ ਹੈ। ਬਰਸਾਤੀ ਮੌਸਮ ਹੋਣ ਕਾਰਨ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜੇਕਰ ਟਮਾਟਰ ਦੀ ਗੱਲ ਕਰੀਏ ਤਾਂ ਇਸ ਭਾਅ 100 ਰੁਪਏ ਤੋਂ ਵੱਧ ਹੋ ਗਿਆ ਹੈ। ਇਸ ਤੋਂ ਇਲਾਵਾ ਹੋਰ ਹਰੀਆਂ ਸਬਜ਼ੀਆਂ ਦੇ ਭਾਅ ਵੀ ਆਸਮਾਨ ਛੂਹ ਰਹੀਆਂ ਹਨ। ਟਮਾਟਰ ਤੋਂ ਇਲਾਵਾ ਟਿੰਡੇ, ਸ਼ਿਮਲਾ ਮਿਰਚ ਤੇ ਮਟਰ ਵੀ 100 ਰੁਪਏ ਤੋਂ ਪਾਰ ਹੋ ਚੁੱਕਾ ਹੈ, ਜਿਸ ਕਾਰਨ ਰਸੋਈ ਦਾ ਬਜਟ ਵੀ ਵਿਗੜ ਰਿਹਾ ਹੈ। ਪਹਾੜਾਂ ਤੇ ਮੈਦਾਨੀ ਇਲਾਕਿਆਂ 'ਚ ਭਾਰੀ ਬਰਸਾਤ ਹੋ ਰਹੀ ਹੈ । ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆ 'ਚ ਆਏ ਹੋਏ ਹੜ੍ਹਾਂ ਕਾਰਨ ਲਈ ਮਹਿੰਗਾਈ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ...ਹੁਣ ਆਵੇਗਾ ਹੜ੍ਹ ! ਪੌਂਗ ਡੈਮ ਤੋਂ ਛੱਡਿਆ ਗਿਆ 40,000 ਕਿਊਸਿਕ ਪਾਣੀ
ਜਾਣੋਂ ਸਬਜ਼ੀਆਂ ਦੇ ਤਾਜ਼ਾ ਭਾਅ ਪ੍ਰਤੀ ਕਿੱਲੋ
- ਸਬਜ਼ੀ ਭਾਅ
- ਖੀਰਾ : 50-60
- ਕਰੇਲਾ : 50-60
- ਟਮਾਟਰ 100-110
- ਆਲੂ : 25-40
- ਪਿਆਜ਼ : 35-40
- ਸ਼ਿਮਲਾ ਮਿਰਚ : 100-120
- ਟਿੰਡਾ :120-130
- ਫਲੀਆਂ : 100-120
- ਬੈਂਗਣ : 30-40
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8