ਰਾਸ਼ਟਰਪਤੀ ਨੇ 132 ਸ਼ੌਰਿਆ ਪੁਰਸਕਾਰਾਂ ਲਈ ਕੀਤੀ ਸਿਫਾਰਸ਼

Thursday, Aug 15, 2019 - 02:31 AM (IST)

ਨਵੀਂ ਦਿੱਲੀ – ਰਾਸ਼ਟਰਪਤੀ ਅਤੇ ਹਥਿਆਰਬੰਦ ਫੌਜ ਦੇ ਸਰਵਉੱਚ ਕਮਾਂਡਰ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਫੌਜੀਆਂ ਅਤੇ ਨੀਮ ਫੌਜੀ ਦਸਤੇ ਦੇ ਜਵਾਨਾਂ ਲਈ 132 ਪੁਰਸਕਾਰਾਂ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿਚੋਂ 2 ਕੀਰਤੀ ਚੱਕਰ, 1 ਵੀਰ ਚੱਕਰ, 14 ਸ਼ੌਰਿਆ ਚੱਕਰ, 8 ਬਾਰ ਟੂ ਸੈਨਾ ਤਮਗਾ (ਸ਼ੌਰਿਆ), 90 ਫੌਜੀ ਤਮਗੇ (ਸ਼ੌਰਿਆ), 5 ਜਲ ਸੈਨਾ ਤਮਗੇ (ਸ਼ੌਰਿਆ), 7 ਹਵਾਈ ਫੌਜ ਤਮਗੇ (ਸ਼ੌਰਿਆ) ਅਤੇ 5 ਯੁੱਧ ਫੌਜੀ ਤਮਗੇ ਸ਼ਾਮਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਲਾਜ਼ਮਾਂ ਨੂੰ ਵੱਖ-ਵੱਖ ਫੌਜੀ ਮੁਹਿੰਮਾਂ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ 4 ‘ਮੈਨਸ਼ਨ ਇਨ ਡਿਸਪੈਚ’ ਦੀ ਵੀ ਸਿਫਾਰਸ਼ ਕੀਤੀ ਹੈ।


Inder Prajapati

Content Editor

Related News