ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਸਤੰਬਰ ਤੋਂ 5 ਦਿਨਾ ਹਿਮਾਚਲ ਦੌਰੇ ’ਤੇ

08/26/2021 4:02:58 PM

ਸ਼ਿਮਲਾ- ਰਾਸ਼ਟਰਪਤੀ ਰਾਮਨਾਥ ਕੋਵਿੰਡ 16 ਸਤੰਬਰ ਤੋਂ 5 ਦਿਨਾਂ ਦੇ ਹਿਮਾਚਲ ਪ੍ਰਦੇਸ਼ ਦੌਰੇ ’ਤੇ ਆਉਣਗੇ। ਉਹ 20 ਸਤੰਬਰ ਤੱਕ ਪ੍ਰਦੇਸ਼ ’ਚ ਰਹਿਣਗੇ। ਇਹ ਜਾਣਕਾਰੀ ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਆਪਣੇ ਪੂਰਨ ਰਾਜ ਦੇ ਦਰਜੇ ਦੇ 50 ਸਾਲ ਪੂਰੇ ਕਰ ਚੁੱਕਿਆ ਹੈ ਅਤੇ ਇਸ ਨੂੰ ਸਾਲ 2021 ਨੂੰ ‘ਸੁਨਹਿਰੀ ਜਯੰਤੀ ਸਮਾਰੋਹ’ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਹਿਮਾਚਲ ਦੀ 50 ਸਾਲ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਸੀ ਪਰ ਕੋਰੋਨਾ ਕਾਰਨ ਸਾਰੇ ਆਯੋਜਨ ਨਹੀਂ ਹੋ ਸਕੇ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਵਿਰੋਧ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੇ 9 ਮਹੀਨੇ ਹੋਏ ਪੂਰੇ

ਇਸ ਲਈ ਹੁਣ 17 ਸਤੰਬਰ ਨੂੰ ਇਕ ਦਿਨ ਦਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਸੈਸ਼ਨ ’ਚ ਮਹਾਮਹਿਮ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਮੁੱਖ ਮੰਤਰੀ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਣਗੇ। ਸ਼੍ਰੀ ਪਰਮਾਰ ਨੇ ਦੱਸਿਆ ਕਿ 17 ਸਤੰਬਰ ਨੂੰ ਵਿਧਾਨ ਸਭਾ ’ਚ ਰਾਸ਼ਟਰਪਤੀ ਦਾ ਇਕ ਘੰਟੇ ਦਾ ਭਾਸ਼ਣ ਹੋਵੇਗਾ, ਜਿਸ ਨੂੰ ਲੈ ਕੇ ਵਿਧਾਨ ਸਭਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਦਾ ਹਿਮਾਚਲ ’ਚ 5 ਦਿਨ ਦੇ ਦੌਰੇ ਦਾ ਪ੍ਰੋਗਰਾਮ ਹੈ। ਇਸ ਦੌਰਾਨ ਉਹ ਸ਼ਿਮਲਾ ਸਥਿਤ ਰਾਸ਼ਟਰਪਤੀ ਘਰ ਰੁਕਣਗੇ। ਇਸ ਵਿਸ਼ੇਸ਼ ਸੈਸ਼ਨ ’ਚ ਮੌਜੂਦਾ ਮੈਂਬਰਾਂ ਸਮੇਤ ਸਾਬਕਾ ਵਿਧਾਇਕਾਂ ਨੂੰ ਵੀ ਬੁਲਾਇਆ ਜਾਵੇਗਾ। ਰਾਸ਼ਟਰਪਤੀ 16 ਸਤੰਬਰ ਨੂੰ ਹਿਮਾਚਲ ਆਉਣਗੇ ਅਤੇ 20 ਸਤੰਬਰ ਨੂੰ ਉਨ੍ਹਾਂ ਦੇ ਵਾਪਸ ਜਾਣ ਦਾ ਪ੍ਰੋਗਰਾਮ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: SC ਨੇ ਕਿਹਾ- ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ, ਕੇਂਦਰ ਲੱਭੇ ਹੱਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News