ਰਾਸ਼ਟਰਪਤੀ ਮੁਰਮੂ ਨੇ ਰੱਥ ਯਾਤਰਾ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
Friday, Jun 27, 2025 - 11:47 AM (IST)
 
            
            ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੁਨੀਆ ਭਰ ਵਿਚ ਸ਼ਾਂਤੀ, ਦੋਸਤੀ ਅਤੇ ਪਿਆਰ ਦੇ ਮਾਹੌਲ ਲਈ ਪ੍ਰਾਰਥਨਾ ਕੀਤੀ। ਸਾਲਾਨਾ ਯਾਤਰਾ ਦੌਰਾਨ ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਦੇ ਰੱਥ ਸ਼੍ਰੀ ਜਗਨਨਾਥ ਮੰਦਰ ਤੋਂ ਪੁਰੀ ਦੇ ਸ਼੍ਰੀ ਗੁੰਡੀਚਾ ਮੰਦਰ ਤੱਕ ਖਿੱਚ ਕੇ ਲੈ ਜਾਇਆ ਜਾਂਦਾ ਹੈ।

ਇਸ ਤਿਉਹਾਰ ਦਾ ਹਿੱਸਾ ਬਣਨ ਲਈ ਲੱਖਾਂ ਸ਼ਰਧਾਲੂ ਪੁਰੀ ਵਿਚ ਇਕੱਠੇ ਹੁੰਦੇ ਹਨ। ਇਸ ਮੌਕੇ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਇਸੇ ਤਰ੍ਹਾਂ ਦੀਆਂ ਰੱਥ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਮੁਰਮੂ ਨੇ 'X' 'ਤੇ ਇੱਕ ਪੋਸਟ ਵਿਚ ਕਿਹਾ, "ਰੱਥ ਯਾਤਰਾ ਦੇ ਮੌਕੇ 'ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿਚ ਮਹਾਪ੍ਰਭੂ ਜਗਨਨਾਥ ਦੇ ਸ਼ਰਧਾਲੂਆਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ।"  ਉਨ੍ਹਾਂ ਕਿਹਾ ਕਿ ਲੱਖਾਂ ਸ਼ਰਧਾਲੂ ਭਗਵਾਨ ਬਲਭਦਰ, ਭਗਵਾਨ ਜਗਨਨਾਥ, ਦੇਵੀ ਸੁਭਦਰਾ ਅਤੇ ਚੱਕਰਰਾਜ ਸੁਦਰਸ਼ਨ ਨੂੰ ਰੱਥ 'ਤੇ ਬੈਠੇ ਦੇਖ ਕੇ ਬ੍ਰਹਮ ਅਨੁਭਵ ਪ੍ਰਾਪਤ ਕਰਦੇ ਹਨ। ਮੁਰਮੂ ਨੇ ਕਿਹਾ, “ਇਸ ਸ਼ੁਭ ਮੌਕੇ 'ਤੇ ਮੈਂ ਭਗਵਾਨ ਸ਼੍ਰੀ ਜਗਨਨਾਥ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਪੂਰੀ ਦੁਨੀਆ ਵਿਚ ਸ਼ਾਂਤੀ, ਦੋਸਤੀ ਅਤੇ ਪਿਆਰ ਦਾ ਮਾਹੌਲ ਬਣਿਆ ਰਹੇ।''
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            