ਰਾਸ਼ਟਰਪਤੀ ਰਾਮਨਾਥ ਕੋਵਿੰਦ 2 ਦਿਨਾਂ ਦੌਰੇ ''ਤੇ ਪਹੁੰਚੇ ਹਿਮਾਚਲ

06/10/2022 5:56:59 PM

ਸ਼ਿਮਲਾ (ਭਾਸ਼ਾ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਸੂਬੇ ਦੇ 2 ਦਿਨਾਂ ਦੌਰੇ 'ਤੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਹੁੰਚੇ। ਰਾਸ਼ਟਰਪਤੀ ਦੇ ਅਟਲ ਟਨਲ ਰੋਹਤਾਂਗ ਦੌਰੇ 'ਤੇ 11 ਜੂਨ ਨੂੰ ਲਾਹੌਲ-ਸਪੀਤੀ ਅਤੇ ਕੁੱਲੂ ਜ਼ਿਲ੍ਹਿਆਂ 'ਚ ਪੈਰਾਗਲਾਈਡਿੰਗ, ਡਰੋਨ ਉਡਾਉਣ ਅਤੇ ਗਰਮ ਹਵਾ ਦੇ ਗੁਬਾਰੇ ਉਡਾਉਣ 'ਤੇ ਰੋਕ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸਾਈਂ ਗਰਾਊਂਡ ਧਰਮਸ਼ਾਲਾ 'ਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ, ਮੁੱਖ ਮੰਤਰੀ ਜੈਰਾਮ ਠਾਕੁਰ, ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਸਰਵੀਨ ਚੌਧਰੀ ਨੇ ਕੋਵਿੰਦ ਦਾ ਸੁਆਗਤ ਕੀਤਾ।

PunjabKesari

ਇਸ ਸਮਾਗਮ 'ਚ ਸੰਸਦ ਕਿਸ਼ਨ ਕਪੂਰ, ਵਿਧਾਇਕ ਵਿਸ਼ਾਲ ਨੇਹਰੀਆ, ਮੇਅਰ ਐੱਮ.ਸੀ. ਧਰਮਸ਼ਾਲਾ ਓਂਕਾਰ ਨੇਹਰੀਆ, ਮੁੱਖ ਸਕੱਤਰ ਰਾਮ ਸੁਭਗ ਸਿੰਘ, ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ, ਪ੍ਰਮੁੱਖ ਸਕੱਤਰ ਜੀ.ਏ.ਡੀ. ਭਰਤ ਖੇਰਾ, ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁਨ ਜਿੰਦਲ ਅਤੇ ਕਾਂਗੜਾ ਦੇ ਪੁਲਸ ਸੁਪਰਡੈਂਟ ਕੁਸ਼ਲ ਸ਼ਰਮਾ ਵੀ ਮੌਜੂਦ ਸਨ। ਰਾਸ਼ਟਰਪਤੀ ਸ਼ਾਮ ਨੂੰ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ 'ਚ ਕੇਂਦਰੀ ਯੂਨੀਵਰਸਿਟੀ ਦੇ 6ਵੇਂ ਡਿਗਰੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉਹ ਸ਼ਨੀਵਾਰ ਨੂੰ ਕੁੱਲੂ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਅਟਲ ਸੁਰੰਗ ਰੋਹਤਾਂਗ ਦਾ ਦੌਰਾ ਕਰਨਗੇ। ਸੁਰੰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ, 2020 ਨੂੰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ 11 ਜੂਨ ਨੂੰ ਲਾਹੌਲ-ਸਪੀਤੀ ਅਤੇ ਕੁੱਲੂ ਜ਼ਿਲ੍ਹਿਆਂ 'ਚ ਡਰੋਨ, ਹੌਟ ਏਅਰ ਬੈਲੂਨ ਅਤੇ ਪੈਰਾਗਲਾਈਡਿੰਗ 'ਤੇ ਰੋਕ ਲਗਾ ਦਿੱਤੀ ਗਈ ਹੈ।

PunjabKesari

PunjabKesari


DIsha

Content Editor

Related News