ਰਾਸ਼ਟਰਪਤੀ ਮੁਰਮੂ ਨੇ ਕੋਲਕਾਤਾ ''ਚ ਗੋਦਾਮ ਦੀ ਛੱਤ ਡਿੱਗਣ ਨਾਲ ਹੋਈਆਂ ਮੌਤਾਂ ''ਤੇ ਜਤਾਇਆ ਸੋਗ

Thursday, Jun 25, 2026 - 03:27 PM (IST)

ਰਾਸ਼ਟਰਪਤੀ ਮੁਰਮੂ ਨੇ ਕੋਲਕਾਤਾ ''ਚ ਗੋਦਾਮ ਦੀ ਛੱਤ ਡਿੱਗਣ ਨਾਲ ਹੋਈਆਂ ਮੌਤਾਂ ''ਤੇ ਜਤਾਇਆ ਸੋਗ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੋਲਕਾਤਾ 'ਚ ਨਿਰਮਾਣ ਅਧੀਨ ਗੋਦਾਮ ਢਹਿਣ ਨਾਲ ਕਈ ਲੋਕਾਂ ਦੀ ਮੌਤ 'ਤੇ ਵੀਰਵਾਰ ਨੂੰ ਦੁੱਖ ਜਤਾਇਆ ਅਤੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ। ਅਧਿਕਾਰੀਆਂ ਅਨੁਸਾਰ, ਬੁੱਧਵਾਰ ਨੂੰ ਕੋਲਕਾਤਾ ਦੇ ਤਾਰਾਤਲਾ ਇਲਾਕੇ 'ਚ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਗੋਦਾਮ ਢਹਿਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 25 ਲੋਕ ਜ਼ਖ਼ਮੀ ਹੋ ਗਏ। 

PunjabKesari

ਹਾਦਸੇ ਦੇ 18 ਘੰਟਿਆਂ ਤੋਂ ਵਧ ਸਮਾਂ ਬੀਤਣ ਤੋਂ ਬਾਅਦ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੋਲਕਾਤਾ 'ਚ ਇਕ ਗੋਦਾਮ ਦੀ ਛੱਤ ਡਿੱਗਣ ਨਾਲ ਲੋਕਾਂ ਦੀ ਮੌਤ ਦਾ ਸਮਾਚਾਰ ਬੇਹੱਦ ਦੁਖਦ ਹੈ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਮੈਂ ਡੂੰਘੀ ਹਮਦਰਦੀ ਜ਼ਾਹਰ ਕਰਦੀ ਹਾਂ। ਮੈਂ ਜ਼ਖ਼ਮੀਆਂ ਦੇ ਜਲਦ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਦੀ ਕਾਮਨਾ ਕਰਦੀ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News