ਪ੍ਰੇਮਾਨੰਦ ਮਹਾਰਾਜ ਬੋਲੇ, ਹੁਣ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ

Friday, Oct 18, 2024 - 06:16 PM (IST)

ਪ੍ਰੇਮਾਨੰਦ ਮਹਾਰਾਜ ਬੋਲੇ, ਹੁਣ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ

ਨੈਸ਼ਨਲ ਡੈਸਕ- ਵਰਿੰਦਾਵਨ ਦੇ ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਦਾ ਮਨ ਉਦਾਸ ਅਤੇ ਦੁਖੀ ਹੈ। ਉਨ੍ਹਾਂ ਫੈਸਲਾ ਕੀਤਾ ਹੈ ਕਿ ਹੁਣ ਉਹ ਯੂ-ਟਿਊਬ 'ਤੇ ਸ਼ਰਧਾਲੂਆਂ ਨੂੰ ਸਤਿਸੰਗ ਨਹੀਂ ਦੇਣਗੇ। ਉਨ੍ਹਾਂ ਨੂੰ ਯੂ-ਟਿਊਬ 'ਤੇ ਨਹੀਂ ਦੇਖਿਆ ਜਾਵੇਗਾ। ਜਦੋਂ ਇਕ ਸ਼ਰਧਾਲੂ ਨੇ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਜੀ ਹੁਣ ਯੂ-ਟਿਊਬ 'ਤੇ ਦਰਸ਼ਨ ਕਿਉਂ ਨਹੀਂ ਦੇਵੋਗੇ ਤਾਂ ਉਨ੍ਹਾਂ ਕਿਹਾ,''ਰਸਤੇ 'ਚ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਉਸ ਭੀੜ 'ਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੇ ਇਕ ਦੂਜੇ ਨਾਲ ਧੱਕਾ-ਮੁੱਕੀ ਕਰਦੇ ਹਨ। ਭੱਜ-ਦੌੜ ਕਰਦੇ ਹਨ। ਅਸੀਂ ਇਸ ਤੋਂ ਦੁਖੀ ਹਾਂ। ਅਸੀਂ ਬਹੁਤ ਪ੍ਰੇਸ਼ਾਨ ਹਾਂ।''

ਪ੍ਰੇਮਾਨੰਦ ਮਹਾਰਾਜ ਨੇ ਕਿਹਾ,''ਸਾਡੇ ਕੋਲ ਆਉਣ ਵਾਲੇ ਹਰ ਸ਼ਰਧਾਲੂ ਦਾ ਮੰਗਲ ਹੋਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ, ਜੋ ਵੀ ਭਗਤ ਸਾਡੇ ਕੋਲ ਆਉਣ ਉਸ ਦਾ ਕਲਿਆਣ ਹੋਵੇ। ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਸਾਡੇ ਦੋਵੇਂ ਗੁਰਦੇ ਫ਼ੇਲ ਹੋ ਗਏ। ਵਰਿੰਦਾਵਨ ਦੇ ਮਸ਼ਹੂਰ ਸੰਤ ਅਤੇ ਪ੍ਰੇਰਕ ਬੁਲਾਰੇ ਪ੍ਰੇਮਾਨੰਦ ਮਹਾਰਾਜ ਹੁਣ ਯੂਟਿਊਬ 'ਤੇ ਸ਼ਰਧਾਲੂਆਂ ਨੂੰ ਦਰਸ਼ਨ ਨਹੀਂ ਦੇਣਗੇ। ਪ੍ਰੇਮਾਨੰਦ ਮਹਾਰਾਜ ਦਾ ਮਨ ਉਦਾਸ ਹੈ। ਵੀਡੀਓ 'ਚ ਸਤਿਸੰਗ ਦੌਰਾਨ ਪ੍ਰੇਮਾਨੰਦ ਮਹਾਰਾਜ ਨੇ ਸ਼ਰਧਾਲੂਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News