ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰ ਪ੍ਰਤਿਭਾ ਸਿੰਘ ਨੇ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਕੀਤੀ ਵਕਾਲਤ

Friday, Jul 21, 2023 - 12:41 PM (IST)

ਨਵੀਂ ਦਿੱਲੀ- ਹਿਮਾਚਲ ਇਕਾਈ ਦੀ ਰਾਜ ਮੁਖੀ ਪ੍ਰਤਿਭਾ ਸਿੰਘ ਨੇ ਰਾਜਧਾਨੀ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਦੁਖੀ ਮਹਿਸੂਸ ਕਰ ਰਹੀ ਹੈ। ਇਹ ਬੈਠਕ ਖੜਗੇ ਦੇ ਸੰਸਦ ਕੰਪਲੈਕਸ ਸਥਿਤ ਦਫ਼ਤਰ 'ਚ ਹੋਈ। ਮੰਡੀ ਲੋਕ ਸਭਾ ਸੰਸਦ ਮੈਂਬਰ ਅਤੇ ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਅਤੇ ਰਾਜ ਸੰਗਠਨ ਦਰਮਿਆਨ ਤਾਲਮੇਲ ਲਈ ਰਾਜ 'ਚ ਇਕ ਕੋਆਰਡੀਨੇਸ਼ਨ ਕਮੇਟੀ ਦੀ ਸਥਾਪਨਾ ਦੀ ਵਕਾਲਤ ਕੀਤੀ।

ਹਿਮਾਚਲ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ,''ਸਾਡੇ ਕੋਲ ਇਕ ਕੰਮਕਾਜੀ ਕੋਆਰਡੀਨੇਸ਼ਨ ਤੰਤਰ ਹੋਣਾ ਚਾਹੀਦਾ ਤਾਂ ਕਿ ਪਾਰਟੀ ਅਤੇ ਸਰਕਾਰ ਮਿਲ ਕੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਲਾਗੂ ਕਰਨ ਅਤੇ ਸਮੇਂ-ਹੱਦ 'ਤੇ ਨਜ਼ਰ ਰੱਖ ਸਕਣ।'' ਪ੍ਰਤਿਭਾ ਸਿੰਘ ਨੇ ਬੈਠਕ ਤੋਂ ਬਾਅਦ ਇਕ ਨਿਊਜ਼ ਪੇਪਰ ਨੂੰ ਦੱਸਿਆ,''ਅਸੀਂ ਕਾਂਗਰਸ ਮੁਖੀ ਦੇ ਸਾਹਮਣੇ ਮੰਗ ਚੁੱਕੀ ਹੈ, ਜਿੱਥੇ ਉਨ੍ਹਾਂ ਦੇ ਪੁੱਤ, ਹਿਮਾਚਲ ਸਰਕਾਰ 'ਚ ਮੰਤਰੀ ਵਿਕਰਮਾਦਿਤਿਆ ਸਿੰਘ ਵੀ ਮੌਜੂਦ ਸਨ। ਦੋਹਾਂ ਨੇ ਪਹਿਲੇ ਸੰਸਦ ਭਵਨ 'ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਿਮਾਚਲ 'ਚ ਹਾਲ ਦੇ ਹੜ੍ਹ 'ਚ ਨਸ਼ਟ ਹੋਏ ਬੁਨਿਆਦੀ ਢਾਂਚਿਆਂ, ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ਅਤੇ ਪੁਲਾਂ ਦੀ ਇਕ ਸੂਚੀ ਸੌਂਪੀ। ਪ੍ਰਤਿਭਾ ਸਿੰਘ ਨੇ ਦੱਸਿਆ ਕਿ ਮੰਡੀ 'ਚ ਸਭ ਤੋਂ ਜ਼ਿਆਦਾ ਤਬਾਹੀ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News