ਮੋਦੀ ਸਰਕਾਰ ਦੇ ਰਾਜ ''ਚ ਇਕ ਵੀ ਬੰਬ ਧਮਾਕਾ ਨਹੀਂ ਹੋਇਆ : ਜਾਵਡੇਕਰ

03/07/2020 5:37:08 PM

ਪੁਣੇ— ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਸੁਰੱਖਿਆ ਦੇ ਸਖਤ ਕਦਮਾਂ ਕਾਰਨ ਪਿਛਲੇ 6 ਸਾਲ ਦੌਰਾਨ ਦੇਸ਼ 'ਚ ਇਕ ਵੀ ਬੰਬ ਧਮਾਕਾ ਨਹੀਂ ਹੋਇਆ। ਸ਼ਨੀਵਾਰ ਇੱਥੇ ਜਨ ਔਸ਼ਿਧੀ ਦਿਵਸ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਰਿਆਇਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਧਾਨ ਮੰਤਰੀ ਦਾ ਮੰਤਵ ਹੈ। ਮੋਦੀ ਨੇ ਲੋਕਾਂ ਖਾਸ ਕਰ ਕੇ ਗਰੀਬਾਂ ਦੀ ਚਿੰਤਾ ਨੂੰ ਸਮਝਿਆ ਅਤੇ ਸਸਤੀ ਦਵਾਈਆਂ ਦੀਆਂ ਦੁਕਾਨਾਂ ਖੋਲੀਆਂ।

ਉਨ੍ਹਾਂ ਕਿਹਾ ਕਿ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਦੇਸ਼ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਬੰਬ ਧਮਾਕੇ ਹੁੰਦੇ ਰਹਿੰਦੇ ਸਨ। ਮੋਦੀ ਸਰਕਾਰ ਤੋਂ ਪਹਿਲਾਂ ਪੁਣੇ ਵਡੋਦਰਾ, ਦਿੱਲੀ, ਮੁੰਬਈ ਅਤੇ ਅਹਿਮਤਨਗਰ ਵਿਖੇ ਕਈ ਬੰਬ ਧਮਾਕੇ ਹੋਏ ਅਤੇ ਸੈਂਕੜੇ ਜਾਨਾਂ ਗਈਆਂ। ਪਿਛਲੇ 6 ਸਾਲ 'ਚ ਇਕ ਵੀ ਬੰਬ ਧਮਾਕਾ ਨਹੀਂ ਹੋਇਆ ਹੈ। ਇਸ ਦਾ ਮੁਖ ਕਾਰਨ ਮੋਦੀ ਵੱਲੋਂ ਚੁੱਕੇ ਗਏ ਸਖਤ ਕਦਮ ਹਨ। 

ਜਨ ਔਸ਼ਧੀ ਦੁਕਾਨਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹੀਆਂ 6 ਹਜ਼ਾਰ ਤੋਂ ਵਧ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ 2-3 ਲੱਖ ਲੋਕਾਂ ਨੂੰ ਹਰ ਦਿਨ ਫਾਇਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ,''ਲੋਕਾਂ ਨੂੰ ਦਵਾਈਆਂ ਰਿਆਇਤੀ ਦਰਾਂ 'ਤੇ ਮਿਲ ਰਹੀਆਂ ਹਨ ਤਾਂ ਅਜਿਹੀਆਂ ਦੁਕਾਨਾਂ ਹੋਰ ਖੋਲ੍ਹੀਆਂ ਜਾਣਗੀਆਂ।'' ਜਾਵਡੇਕਰ ਨੇ ਦੇਸ਼ ਨੂੰ ਖੁੱਲ੍ਹੇ 'ਚ ਟਾਇਲਟ ਤੋਂ ਮੁਕਤ ਬਣਾਉਣ ਅਤੇ ਟਾਇਲਟਾਂ ਦਾ ਨਿਰਮਾਣ ਕਰਵਾਉਣ ਦੀ ਕੇਂਦਰ ਦੀ ਪਹਿਲ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ,''ਸੰਯੁਕਤ ਰਾਸ਼ਟਰ ਨੇ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ।''


DIsha

Content Editor

Related News