ਕਰਨਾਟਕ ਦੇ ਗ੍ਰਹਿ ਮੰਤਰੀ ਦਾ ਐਲਾਨ, ਪ੍ਰਜਵਲ ਰੇਵੰਨਾ ਨੂੰ ਭਾਰਤ ਪਰਤਦੇ ਹੀ ਕਰਾਂਗੇ ਗ੍ਰਿਫਤਾਰ

05/28/2024 8:27:04 PM

ਬੈਂਗਲੁਰੂ, (ਅਨਸ)- ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਭਾਰਤ ਆਉਂਦੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਤਾਂ ਐੱਸ. ਆਈ. ਟੀ. ਨੂੰ ਹੀ ਲੈਣਾ ਹੈ ਕਿ ਪ੍ਰਜਵਲ ਰੇਵੰਨਾ ਨੂੰ ਕਿਥੇ ਗ੍ਰਿਫਤਾਰ ਕੀਤਾ ਜਾਵੇਗਾ।

ਕਾਂਗਰਸ ਸਰਕਾਰ ਨੇ ਪ੍ਰਜਵਲ ਰੇਵੰਨਾ ਦੇ ਕਈ ਵੀਡੀਓ ਸਾਹਮਣੇ ਆਉਣ ਤੋਂ ਬਾਅਦ 28 ਅਪ੍ਰੈਲ ਨੂੰ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਰੇਵੰਨਾ ਨੇ ਆਪਣੇ ਵਕੀਲ ਰਾਹੀਂ ਐੱਸ. ਆਈ. ਟੀ. ਨੂੰ ਜਾਣਕਾਰੀ ਦਿੱਤੀ ਸੀ ਕਿ ਉਹ 7 ਦਿਨਾਂ ਵਿਚ ਪੇਸ਼ ਹੋਣਗੇ, ਪਰ ਉਹ ਨਹੀਂ ਗਏ। ਪ੍ਰਜਵਲ ਰੇਵੰਨਾ ਨੇ ਇਸ ਵਾਰ ਵੀ ਹਾਸਨ ਲੋਕ ਸਭਾ ਸੀਟ ਤੋਂ ਚੋਣਾਂ ਲੜੀਆਂ ਹਨ।


Rakesh

Content Editor

Related News