ਜਿੱਤੀ ਜ਼ਿੰਦਗੀ ਦੀ ਜੰਗ; 5 ਦਿਨ ਤੱਕ ਬੋਰਵੈੱਲ ’ਚ ਫਸੇ ਰਹੇ ਰਾਹੁਲ ਦੀ ਹਿੰਮਤ ਦੀ ਹੋ ਰਹੀ ਤਾਰੀਫ਼

06/15/2022 5:47:36 PM

ਰਾਏਪੁਰ- ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ’ਚ 80 ਫੁੱਟ ਡੂੰਘੇ ਬੋਰਵੈੱਲ ’ਚੋਂ ਸੁਰੱਖਿਅਤ ਬਾਹਰ ਕੱਢੇ ਗਏ 10 ਸਾਲਾ ਰਾਹੁਲ ਸਾਹੂ ਦੀ ਹਿੰਮਤ ਦੀ ਤਾਰੀਫ਼ ਹੋ ਰਹੀ ਹੈ। ਰਾਹੁਲ ਦੇ ਪਿਤਾ ਰਾਮ ਕੁਮਾਰ ਸਾਹੂ ਨੇ ਕਿਹਾ ਕਿ ਮਾਨਸਿਕ ਰੂਪ ਤੋਂ ਕਮਜ਼ੋਰ ਹੋਣ ਦੇ ਬਾਵਜੂਦ ਉਸ ਨੇ ਹਮੇਸ਼ਾ ਹਿੰਮਤ ਵਿਖਾਉਂਦੇ ਹੋਏ ਸਾਈਕਲ ਚਲਾਉਣਾ, ਤੈਰਨਾ ਅਤੇ ਇੱਥੋਂ ਤੱਕ ਕਿ ਢੋਲ ਅਤੇ ਤਬਲਾ ਵਜਾਉਣਾ ਵੀ ਸਿੱਖਿਆ। ਲੰਬੀ ਬਚਾਅ ਮੁਹਿੰਮ ਮਗਰੋਂ ਮੰਗਲਵਾਰ ਦੇਰ ਰਾਤ ਬੋਰਵੈੱਲ ’ਚੋਂ ਬਾਹਰ ਕੱਢੇ ਗਏ ਰਾਹੁਲ ਦੇ ਪਿਤਾ ਨੇ ਕਿਹਾ ਕਿ ਆਪਣੀ ਇਸੇ ਤਾਕਤ ਦੀ ਮਦਦ ਨਾਲ ਉਹ 5 ਦਿਨ ਤੱਕ ਬੋਰਵੈੱਲ ਦੇ ਅੰਦਰ ਜਿਊਂਦਾ ਰਿਹਾ। NDRF ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਰਵੈੱਲ ਦੇ ਅੰਦਰ ਇਕ ਸੱਪ ਅਤੇ ਬਿੱਛੂ ਸਨ, ਜਿਸ ਨੂੰ ਲੈ ਕੇ ਬਚਾਅ ਦਲ ਚਿੰਤਤ ਸਨ ਪਰ ਬੱਚੇ ਨੂੰ ਉਨ੍ਹਾਂ ਤੋਂ ਡਰ ਨਹੀਂ ਲੱਗਾ।

ਇਹ ਵੀ ਪੜ੍ਹੋ- ਛੱਤੀਸਗੜ੍ਹ: 104 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਰਾਹੁਲ ਨੂੰ ਬੋਰਵੈੱਲ ਤੋਂ ਕੱਢਿਆ ਗਿਆ ਬਾਹਰ

PunjabKesari

ਬਚਾਅ ਕਰਮੀਆਂ ਨੇ ਬੱਚੇ ਤੱਕ ਪਹੁੰਚਣ ਲਈ ਸਮਾਨਾਂਤਰ ਟੋਏ ਪੁੱਟਿਆ ਅਤੇ ਸੁਰੰਗ ਬਣਾਈ ਅਤੇ ਮੰਗਲਵਾਰ ਰਾਤ 11.55 ਵਜੇ ਉਸ ਨੂੰ ਬਾਹਰ ਕੱਢਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਸਥਿਰ ਹੈ। ਬੁੱਧਵਾਰ ਸਵੇਰੇ ਮੁੱਖ ਮੰਤਰੀ ਦਫ਼ਤਰ ਨੇ ਰਾਹੁਲ ਦੀ ਤਸਵੀਰ ਟਵੀਟ ਕਰਦਿਆਂ ਲਿਖਿਆ: ‘‘ਜਾਂਜਗੀਰ ਦੇ ਬਹਾਦਰ ਰਾਹੁਲ ਸਾਹੂ ਸੌਂ ਕੇ ਉੱਠ ਗਏ ਹਨ।

PunjabKesari

ਉਨ੍ਹਾਂ ਨੇ ਨਾਸ਼ਤਾ ਵੀ ਕਰ ਲਿਆ ਹੈ। ਉਨ੍ਹਾਂ ਨੂੰ ਹਲਕਾ ਜਿਹਾ ਬੁਖ਼ਾਰ ਹੈ, ਬਾਕੀ ਠੀਕ ਹੈ।’’ ਬਚਾਅ ਮੁਹਿੰਮ ’ਚ ਕਈ ਚੁਣੌਤੀਆਂ ਸਨ ਪਰ ਬਚਾਅ ਟੀਮ ਦੇ ਸਮਰਪਣ ਅਤੇ ਬੱਚੇ ਦੀ ਹਿੰਮਤ ਦੇ ਸਾਹਮਣੇ ਕੋਈ ਚੁਣੌਤੀ ਨਹੀਂ ਟਿਕ ਸਕੀ। ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 200 ਕਿਲੋਮੀਟਰ ਦੂਰ ਜਾਂਜਗੀਰ-ਚੰਪਾ ਜ਼ਿਲ੍ਹੇ ਦੇ ਪਿਹਰੀਦ ਪਿੰਡ ਬੀਤੇ ਸ਼ੁੱਕਰਵਾਰ ਨੂੰ ਉਸ ਸਮੇਂ ਦੇਸ਼-ਵਿਦੇਸ਼ ’ਚ ਚਰਚਾ ’ਚ ਆ ਗਿਆ, ਜਦੋਂ ਰਾਹੁਲ ਆਪਣੇ ਘਰ ਦੇ ਪਿੱਛੇ ਫਿਸਲ ਕੇ 80 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ ਅਤੇ ਲੱਗਭਗ 69 ਫੁੱਟ ਡੂੰਘਾਈ ’ਚ ਫਸ ਗਿਆ ਸੀ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੇ ਰਾਹੁਲ ਨੂੰ ਬਚਾਉਣ ਲਈ ਜੁੱਟੀਆਂ ਟੀਮਾਂ, ਕਈ ਮੁਸ਼ਕਲਾਂ ਪਰ ਉਮੀਦਾਂ ਅਜੇ ਵੀ ਬਰਕਰਾਰ

PunjabKesari

ਲੱਗਭਗ 5 ਦਿਨਾਂ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਨਾ ਤਾਂ ਬਚਾਅ ਦਲ ਅਤੇ ਨਾ ਹੀ ਰਾਹੁਲ ਨੇ ਹਿੰਮਤ ਹਾਰੀ। ਕਈ ਏਜੰਸੀਆਂ ਦੇ 500 ਤੋਂ ਵੱਧ ਕਰਮੀਆਂ ਦੀ ਇਕ ਸਾਂਝੀ ਟੀਮ ਨੇ 104 ਘੰਟੇ ਦੀ ਸਖ਼ਤ ਮੁਸ਼ੱਕਤ ਮਗਰੋਂ ਮੰਗਲਵਾਰ ਦੇਰ ਰਾਤ ਉਸ ਨੂੰ ਬਚਾ ਲਿਆ। ਰਾਹੁਲ ਨੂੰ ਗੁਆਂਢੀ ਬਿਲਾਸਪੁਰ ਜ਼ਿਲ੍ਹੇ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਨਾਲ ਉਸ ਦੀ ਮਾਂ ਅਤੇ ਪਰਿਵਾਰ ਦੇ ਕੁਝ ਮੈਂਬਰ ਹਨ। ਰਾਹੁਲ ਦੇ ਪਿਤਾ ਦੇ ਸੁੱਖ ਦਾ ਸਾਹ ਲੈਂਦੇ ਹੋਏ ਕਿਹਾ ਕਿ ਮੇਰਾ ਪੁੱਤਰ ਮਾਨਸਿਕ ਰੂਪ ਤੋਂ ਥੋੜ੍ਹਾ ਕਮਜ਼ੋਰ ਹੈ ਅਤੇ ਠੀਕ ਨਾਲ ਗੱਲ ਨਹੀਂ ਕਰ ਪਾਉਂਦਾ। 

ਇਹ ਵੀ ਪੜ੍ਹੋ- ਬੋਰਵੈੱਲ ’ਚ ਫਸਿਆ ਬੱਚਾ 4 ਦਿਨ ਤੋਂ ਲੜ ਰਿਹੈ ਜ਼ਿੰਦਗੀ ਦੀ ਜੰਗ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ


Tanu

Content Editor

Related News