ਪਾਵਰ ਗਰਿਡ ਕਾਰਪੋਰੇਸ਼ਨ ਨੇ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਣ
Sunday, Apr 15, 2018 - 10:45 AM (IST)

ਜੰਮੂ— ਪਾਵਰ ਗਰਿਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨਾਰਦਰਨ ਰਿਜਨ ਟ੍ਰਾਂਸਮਿਸ਼ਨ ਸਿਸਟਮ-II ਵੱਲੋਂ ਸਮੁੱਚੇ ਨਾਰਦਰਨ ਰਿਜਨ ਦੇ ਵੱਖ-ਵੱਖ ਦਫਤਰਾਂ ਅਤੇ ਥਾਵਾਂ 'ਤੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਦੀ 127ਵੀਂ ਜਯੰਤੀ ਦੇ ਸਬੰਧ ਵਿਚ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਾਰੀਆਂ ਥਾਵਾਂ 'ਤੇ ਬੱਚਿਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਮੈਡੀਕਲ ਸਿਹਤ ਚੈੱਕਅਪ ਕੈਂਪਾਂ ਦਾ ਆਯੋਜਨ, ਦਰੱਖਤ ਲਾਉਣ ਦੀ ਮੁਹਿੰਮਾਂ ਦਾ ਆਯੋਜਨ ਤੋਂ ਇਲਾਵਾ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਸੰਜੇ ਗੁਪਤਾ ਡੀ. ਜੀ. ਐੱਮ. (ਵਿੱਤ), ਪਾਵਰ ਗਰਿਡ ਨੇ ਬਤੌਰ ਮੁੱਖ ਮਹਿਮਾਨ, ਸ਼੍ਰੀਮਤੀ ਮਧੂ ਸ਼ਰਮਾ ਪ੍ਰਧਾਨ ਸ੍ਰਿਸ਼ਟੀ ਮਹਿਲਾ ਸੰਮਤੀ, ਸ਼੍ਰੀ ਰਮਨ ਚੀਫ ਮੈਨੇਜਰ (ਐੱਚ. ਆਰ.) ਅਤੇ ਪਾਵਰ ਗਰਿਡ ਦੇ ਬਹੁਤ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।