10ਵੀਂ ਪਾਸ ਲਈ ਡਾਕ ਮਹਿਕਮੇ ''ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/13/2020 11:54:50 AM

ਨਵੀਂ ਦਿੱਲੀ : ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਮਹਾਰਸ਼ਟਰ ਪੋਸਟਲ ਸਰਕਲ ਨੇ ਗ੍ਰਾਮੀਣ ਡਾਕ ਸੇਵਕ (ਜੀ. ਡੀ. ਐੱਸ.) ਦੇ 1000 ਤੋਂ ਵਧੇਰੇ ਅਹੁਦਿਆਂ 'ਤੇ ਭਰਤੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ ਇਸ ਭਰਤੀ ਲਈ 10 ਨਵੰਬਰ 2020 ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਭਰਤੀ ਲਈ ਰਜਿਸਟਰ੍ਰੇਸ਼ਨ ਦੀ ਆਖ਼ਰੀ ਤਾਰੀਖ਼ 3 ਨਵੰਬਰ 2020 ਨਿਰਧਾਰਤ ਕੀਤੀ ਗਈ ਸੀ ਜਿਸ ਨੂੰ ਵਧਾ ਕੇ 10 ਨਵੰਬਰ 2020 ਕਰ ਦਿੱਤਾ ਗਿਆ ਹੈ।

ਕੁੱਲ ਅਹੁਦੇ- 1371

  • ਪੋਸਟਮੈਨ - 1029 ਅਹੁਦੇ
  • ਮਲਟੀ ਟਾਸਕਿੰਗ ਸਟਾਫ - 327 ਅਹੁਦੇ
  • ਮੇਲ ਗਾਰਡ - 15 ਅਹੁਦੇ


ਸਿੱਖਿਅਕ ਯੋਗਤਾ
ਪੋਸਟਮੈਨ ਅਤੇ ਮੇਲ ਗਾਰਡ ਦੇ ਅਹੁਦੇ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰ ਦੀ ਸਥਾਨਕ ਭਾਸ਼ਾ ਮਰਾਠੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਮਰਾਠੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਮਲਟੀ ਟਾਸਕਿੰਗ ਸਟਾਫ਼ ਦੇ ਅਹੁਦੇ ਲਈ ਉਮੀਦਵਾਰ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅਤੇ ਮਰਾਠੀ ਭਾਸ਼ਾ ਆਉਂਦੀ ਹੋਵੇ।

ਚੋਣ ਪ੍ਰਕਿਰਿਆ
ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ ਦੇ ਆਧਾਰ 'ਤੇ ਕੀਤੀ ਜਾਏਗੀ।

ਉਮਰ ਹੱਦ
18 ਤੋਂ 27 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਰਜ਼ੀ ਫ਼ੀਸ
ਯੂ. ਆਰ./ਓ. ਬੀ. ਸੀ./ਈ. ਡਬਲਿਊ. ਐੱਸ. ਵਰਗ ਦੇ ਉਮੀਦਵਾਰ ਨੂੰ 500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਥੇ ਹੀ ਐੱਸ. ਸੀ./ ਐੱਸ. ਟੀ/ਪੀ. ਡਬਲਿਊ. ਡੀ. ਅਤੇ ਬੀਬੀ ਵਰਗ ਦੇ ਉਮੀਦਵਾਰਾਂ ਨੂੰ ਸਿਰਫ਼ 100 ਰੁਪਏ ਅਰਜ਼ੀ ਫ਼ੀਸ ਦੇ ਰੂਪ ਵਿਚ ਦੇਣੇ ਹੋਣਗੇ।

ਇੰਝ ਕਰੋ ਅਪਲਾਈ
ਉਮੀਦਵਾਰ 10 ਨਵੰਬਰ 2020 ਤੱਕ ਅਧਿਕਾਰਤ ਵੈੱਬਸਾਈਟ https://dopmah20.onlineapplicationform.org/MHPOST/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News