ਇਨ੍ਹਾਂ ਜ਼ਿਲ੍ਹਿਆਂ 'ਚ ਅਗਲੇ 5 ਦਿਨ ਪਏਗਾ ਭਾਰੀ ਮੀਂਹ! IMD ਨੇ ਲੋਕਾਂ ਲਈ ਜਾਰੀ ਕਰ'ਤਾ Alert

Wednesday, Aug 13, 2025 - 02:57 PM (IST)

ਇਨ੍ਹਾਂ ਜ਼ਿਲ੍ਹਿਆਂ 'ਚ ਅਗਲੇ 5 ਦਿਨ ਪਏਗਾ ਭਾਰੀ ਮੀਂਹ! IMD ਨੇ ਲੋਕਾਂ ਲਈ ਜਾਰੀ ਕਰ'ਤਾ Alert

ਪਟਨਾ (ਵਾਰਤਾ) : ਮੌਸਮ ਵਿਭਾਗ ਨੇ ਅੱਜ ਭਵਿੱਖਬਾਣੀ ਕੀਤੀ ਹੈ ਕਿ ਬਿਹਾਰ ਦੇ ਕਈ ਹਿੱਸਿਆਂ 'ਚ ਅਗਲੇ ਚਾਰ-ਪੰਜ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹੇਗਾ। ਅੱਜ ਰਾਜ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਵਾਨ, ਸਾਰਨ ਤੇ ਗੋਪਾਲਗੰਜ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ, ਸੀਤਾਮੜੀ, ਮਧੂਬਨੀ, ਮੁਜ਼ੱਫਰਪੁਰ, ਦਰਭੰਗਾ, ਵੈਸ਼ਾਲੀ, ਸ਼ਿਵਹਰ ਤੇ ਸਮਸਤੀਪੁਰ ਵਿੱਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ।

ਇਸ ਦੇ ਨਾਲ ਹੀ, ਉੱਤਰ-ਪੂਰਬੀ ਬਿਹਾਰ ਵਿੱਚ ਸੁਪੌਲ, ਅਰਰੀਆ, ਕਿਸ਼ਨਗੰਜ, ਮਧੇਪੁਰਾ, ਸਹਰਸਾ, ਪੂਰਨੀਆ ਅਤੇ ਕਟਿਹਾਰ ਵਿੱਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਬਿਹਾਰ 'ਚ ਬਕਸਰ, ਭੋਜਪੁਰ, ਰੋਹਤਾਸ, ਭਾਬੂਆ, ਔਰੰਗਾਬਾਦ ਤੇ ਅਰਵਾਲ 'ਚ ਵੀ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਰਾਜਧਾਨੀ ਪਟਨਾ ਸਮੇਤ ਜਹਾਨਾਬਾਦ, ਲਖੀਸਰਾਏ, ਬੇਗੂਸਰਾਏ, ਸ਼ੇਖਪੁਰਾ, ਨਾਲੰਦਾ ਅਤੇ ਨਵਾਦਾ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਦੂਜੇ ਪਾਸੇ, ਭਾਗਲਪੁਰ ਜ਼ਿਲ੍ਹੇ 'ਚ ਲੋਕ ਪਹਿਲਾਂ ਹੀ ਪਾਣੀ ਭਰਨ ਤੋਂ ਪ੍ਰੇਸ਼ਾਨ ਹਨ। ਬਿਹਾਰ ਖੇਤੀਬਾੜੀ ਯੂਨੀਵਰਸਿਟੀ, ਸਬੌਰ ਦੇ ਮੌਸਮ ਵਿਗਿਆਨੀਆਂ ਅਨੁਸਾਰ, ਬੁੱਧਵਾਰ ਨੂੰ ਗਰਜ ਨਾਲ ਮੀਂਹ ਪੈ ਸਕਦਾ ਹੈ, ਜਦੋਂ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅੰਸ਼ਕ ਬੱਦਲਾਂ ਦੇ ਵਿਚਕਾਰ ਗਰਮੀ ਤੇ ਨਮੀ ਰਹੇਗੀ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਤੱਕ ਮੀਂਹ ਦਾ ਦੌਰ ਜਾਰੀ ਰਹੇਗਾ। ਬੁੱਧਵਾਰ ਨੂੰ ਪੂਰਬੀ ਚੰਪਾਰਨ, ਸਾਰਨ, ਸਮਸਤੀਪੁਰ, ਖਗੜੀਆ ਅਤੇ ਕਿਸ਼ਨਗੰਜ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਕੈਮੂਰ, ਰੋਹਤਾਸ, ਔਰੰਗਾਬਾਦ, ਗਯਾ ਅਤੇ ਨਵਾਦਾ ਵਿੱਚ ਮੀਂਹ ਪੈ ਸਕਦਾ ਹੈ।

15 ਅਗਸਤ ਨੂੰ ਪੂਰਬੀ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ, ਬਿਜਲੀ ਡਿੱਗਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News