ਦੇਸ਼ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 273 ਹੋਈ, ਪੀੜਤ ਮਰੀਜ਼ 8 ਹਜ਼ਾਰ ਤੋਂ ਪਾਰ

04/12/2020 10:42:56 AM

ਨਵੀਂ ਦਿੱਲੀ— ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ 'ਕੋਵਿਡ-19' ਦੇ 909 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਹੁਣ ਤਕ ਇਸ ਦੇ ਕੁੱਲ 8356 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ 'ਚ 71 ਵਿਦੇਸ਼ ਮਰੀਜ਼ ਵੀ ਹਨ। ਪਿਛਲੇ 24 ਘੰਟਿਆਂ 'ਚ ਵਾਇਰਸ ਕਾਰਨ 34 ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 273 'ਤੇ ਪਹੁੰਚ ਗਈ ਹੈ। ਹੁਣ ਤਕ ਕੋਰੋਨਾ ਤੋਂ 716 ਲੋਕ ਸਿਹਤਮੰਦ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵਲੋਂ ਐਤਵਾਰ ਭਾਵ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਦਾ ਕਹਿਰ ਦੇਸ਼ ਦੇ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ। 

PunjabKesari

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਗੰਭੀਰ ਪ੍ਰਭਾਵਿਤ ਮਹਾਰਾਸ਼ਟਰ 'ਚ ਹੁਣ ਤਕ 1761 ਲੋਕ ਪੀੜਤ ਹੋਏ ਅਤੇ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 17 ਲੋਕਾਂ ਦੀ ਮੌਤ ਹੋਈ ਅਤੇ 187 ਲੋਕ ਪੀੜਤ ਹੋਏ ਹਨ। ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 'ਚ ਦੂਜੇ ਨੰਬਰ 'ਤੇ ਦਿੱਲੀ ਹੈ, ਜਿੱਥੇ 24 ਘੰਟਿਆਂ 'ਚ 166 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਕੁੱਲ 1,069 ਲੋਕ ਪੀੜਤ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 19 ਹੋ ਗਈ ਹੈ। 

ਇਹ ਵੀ ਪੜ੍ਹੋ : ਵਿਸ਼ਵ ਭਰ 'ਚ ਸਾਢੇ 17 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ 'ਚ, ਦਿਲ ਦਹਿਲਾ ਦਵੇਗਾ ਮੌਤਾਂ ਦਾ ਅੰਕੜਾ

ਇਸ ਤੋਂ ਬਾਅਦ ਤਾਮਿਲਨਾਡੂ 'ਚ ਸਭ ਤੋਂ ਵਧੇਰੇ 969 ਲੋਕ ਪੀੜਤ ਹਨ ਅਤੇ ਪਿਛਲੇ 24 ਘੰਟਿਆਂ ਵਿਚ ਦੋ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਜੇਕਰ ਗੱਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਕੀਤੀ ਜਾਵੇ ਤਾਂ ਇੱਥੇ ਪੀੜਤਾਂ ਦੀ ਗਿਣਤੀ 207 ਹੈ ਅਤੇ 4 ਲੋਕਾਂ ਦੀ ਮੌਤ ਹੋਈ ਹੈ। ਗੁਜਰਾਤ ਵਿਚ 432 ਲੋਕ ਪੀੜਤ ਹਨ ਅਤੇ 22 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿਚ 124 ਲੋਕ ਪੀੜਤ ਹੋਏ ਹਨ। ਇਸ ਤੋਂ ਇਲਾਵਾ ਪੰਜਾਬ 'ਚ 12, ਹਰਿਆਣਾ 'ਚ 3 ਅਤੇ ਹਿਮਾਚਲ ਅਤੇ ਆਸਾਮ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਨੇਤਾ ਹੀ ਉਡਾ ਰਹੇ ਨੇ ਲਾਕਡਾਊਨ ਦੀਆਂ ਧੱਜੀਆਂ, ਕੋਈ ਮਨਾ ਰਿਹੈ ਜਨਮ ਦਿਨ ਤੇ ਕੋਈ ਵੰਡ ਰਿਹੈ ਬਰਿਆਨੀ


Tanu

Content Editor

Related News