ਤਾਮਿਲਨਾਡੂ ’ਚ ਆਦੀ ਤਿਉਹਾਰ ਦੇ ਹੋਰਡਿੰਗ ’ਤੇ ਲੱਗੀ ਪੋਰਨ ਸਟਾਰ ਦੀ ਤਸਵੀਰ, ਲੋਕ ਹੈਰਾਨ

Friday, Aug 09, 2024 - 01:06 AM (IST)

ਤਾਮਿਲਨਾਡੂ ’ਚ ਆਦੀ ਤਿਉਹਾਰ ਦੇ ਹੋਰਡਿੰਗ ’ਤੇ ਲੱਗੀ ਪੋਰਨ ਸਟਾਰ ਦੀ ਤਸਵੀਰ, ਲੋਕ ਹੈਰਾਨ

ਕਾਂਚੀਪੁਰਮ, (ਅਨਸ)- ਤਾਮਿਲਨਾਡੂ ਦੇ ਕਾਂਚੀਪੁਰਮ ’ਚ ਇਕ ਮੰਦਰ ਦੇ ਹੋਰਡਿੰਗ ’ਤੇ ਪੋਰਨ ਸਟਾਰ ਮੀਆ ਖਲੀਫਾ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਯੂਜ਼ਰ ਹੈਰਾਨ ਹਨ। ਇਹ ਹੋਰਡਿੰਗ ਆਦੀ ਤਿਉਹਾਰ ਦੇ ਮੌਕੇ ’ਤੇ ਲਗਾਇਆ ਗਿਆ ਹੈ, ਜੋ ਕਿ ਤਾਮਿਲਨਾਡੂ ਦਾ ਇਕ ਅਹਿਮ ਤਿਉਹਾਰ ਹੈ। ਇਸ ਤਿਉਹਾਰ ਵਿਚ ਮੀਂਹ ਤੇ ਨਦੀਆਂ ਦੀ ਪੂਜਾ ਕੀਤੀ ਜਾਂਦੀ ਹੈ।

ਕੁਰੂਵਿਮਲਾਈ ਦੇ ਨਾਗਾਥੰਮਨ ਅਤੇ ਸੇਲੀਅਮਨ ਮੰਦਰਾਂ ਵਿਚ ਆਦੀ ਤਿਉਹਾਰ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਵੱਡੇ-ਵੱਡੇ ਸਮਾਗਮਾਂ ਦੀ ਯੋਜਨਾ ਬਣਾਈ ਗਈ ਸੀ। ਇਸ ਵਿਚ ਰੰਗੀਨ ਲਾਈਟਾਂ ਲਗਾਉਣਾ, ਹੋਰਡਿੰਗਜ਼ ਲਗਾਉਣਾ ਅਤੇ ਲੋਕਾਂ ਨੂੰ ਸੱਦਾ ਦੇਣਾ ਸ਼ਾਮਲ ਸੀ। ਇਸ ਦਰਮਿਆਨ ਇਕ ਹੋਡਰਿੰਗ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ, ਜਿਸ ਵਿਚ ਮੀਆ ਖਲੀਫਾ ਦੀ ਤਸਵੀਰ ਛਪੀ ਹੋਈ ਸੀ। ਇਹ ਹੋਰਡਿੰਗ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

ਮੀਆ ਖਲੀਫਾ ਦੀ ਤਸਵੀਰ ਦਾ ਇਸ ਤਿਉਹਾਰ ਨਾਲ ਕੋਈ ਸਬੰਧ ਨਹੀਂ ਹੈ। ਅਜਿਹੇ ਵਿਚ ਕਾਂਚੀਪੁਰਮ ਵਿਚ ਇਕ ਮੰਦਰ ਦੇ ਹੋਰਡਿੰਗ ’ਤੇ ਉਸਦੀ ਤਸਵੀਰ ਦਿਖਾਈ ਦੇਣਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਤਸਵੀਰ ਵਾਇਰਲ ਹੋਣ ਤੋਂ ਬਾਅਦ ਮਗਰਾਲ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਹੋਰਡਿੰਗ ਨੂੰ ਹਟਾ ਦਿੱਤਾ।

ਜ਼ਿਕਰਯੋਗ ਹੈ ਕਿ ਲੇਬਨਾਨ ਦੀ ਮੂਲ ਨਿਵਾਸੀ ਮੀਆ ਖਲੀਫਾ ਅਮਰੀਕਾ ਦੀ ਮੰਨੀ-ਪ੍ਰਮੰਨੀ ਪੋਰਨ ਸਟਾਰ ਰਹੀ ਹੈ। ਪੂਰੀ ਦੁਨੀਆ ਵਿਚ ਉਸ ਦੀਆਂ ਪੋਰਨ ਫਿਲਮਾਂ ਦੇ ਲੋਕ ਦੀਵਾਨੇ ਹਨ।


author

Rakesh

Content Editor

Related News