''ਗ਼ਰੀਬ ਨੇ ਪਰ ਗ਼ੈਰ-ਜ਼ਿਮੇਵਾਰ ਨਹੀਂ'', ਮਾਸਕ ਲਈ ਨਹੀਂ ਜੁੜੇ ਪੈਸੇ ਤਾਂ ਮੂੰਹ ''ਤੇ ਬੰਨ੍ਹੇ ਪੱਤੇ

Friday, Apr 09, 2021 - 04:31 PM (IST)

''ਗ਼ਰੀਬ ਨੇ ਪਰ ਗ਼ੈਰ-ਜ਼ਿਮੇਵਾਰ ਨਹੀਂ'', ਮਾਸਕ ਲਈ ਨਹੀਂ ਜੁੜੇ ਪੈਸੇ ਤਾਂ ਮੂੰਹ ''ਤੇ ਬੰਨ੍ਹੇ ਪੱਤੇ

ਨਵੀਂ ਦਿੱਲੀ- ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਇਕ ਕੁੜੀ ਅਤੇ ਬੱਚੇ ਨੇ ਪੱਤੇ ਦਾ ਮਾਸਕ ਬਣਾ ਕੇ ਪਾਇਆ ਹੋਇਆ ਹੈ। ਇਸ ਤਸਵੀਰ ਰਾਹੀਂ ਆਈ.ਪੀ.ਐੱਸ. ਅਫ਼ਸਰ ਆਰ.ਕੇ. ਵਿਜ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜਤ ਵੱਧ ਰਹੇ ਹਨ। 9 ਅਪ੍ਰੈਲ ਨੂੰ 1,31,968 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਕਈ ਸ਼ਹਿਰਾਂ 'ਚ ਤਾਲਾਬੰਦੀ ਅਤੇ ਨਾਈਟ ਕਰਫਿਊ ਲਗਾਇਆ ਜਾ ਰਿਹਾ ਹੈ। ਉੱਥੇ ਹੀ ਪੀ.ਐੱਮ. ਮੋਦੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਵੀ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਲਈ ਕਹਿ ਰਹੇ ਹਨ। ਜੋ ਮਾਸਕ ਨਹੀਂ ਪਾਉਂਦਾ ਹੈ, ਉਸ 'ਤੇ ਸਖ਼ਤ ਐਕਸ਼ਨ ਵੀ ਲਿਆ ਜਾ ਰਿਹਾ ਹੈ। ਆਈ.ਪੀ.ਐੱਸ. ਅਫ਼ਸਰ ਨੇ ਵੀ ਇਸ ਤਸਵੀਰ ਨਾਲ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਸਰ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ ਏਮਜ਼ ਦੇ 35 ਡਾਕਟਰਾਂ ਨੂੰ ਹੋਇਆ ਕੋਰੋਨਾ

PunjabKesariਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਕੁੜੀ ਬੱਚੇ ਨੂੰ ਗੋਦ 'ਚ ਲੈ ਕੇ ਖੜ੍ਹੀ ਹੈ। ਮਾਸਕ ਨਹੀਂ ਸੀ ਤਾਂ ਉਸ ਨੇ ਪੱਤੇ ਦਾ ਹੀ ਮਾਸਕ ਬਣਾ ਕੇ ਪਹਿਨ ਲਿਆ। ਦੋਹਾਂ ਨੇ ਹੀ ਪੱਤੇ ਦਾ ਮਾਸਕ ਲਗਾਇਆ ਹੋਇਆ ਸੀ। ਤਸਵੀਰ ਸ਼ੇਅਰ ਕਰਦੇ ਹੋਏ ਆਈ.ਪੀ.ਐੱਸ. ਅਫ਼ਸਰ ਆਰ.ਕੇ. ਵਿਜ ਨੇ ਲਿਖਿਆ,''ਗਰੀਬ ਹਾਂ ਪਰ ਗੈਰ-ਜ਼ਿੰਮੇਵਾਰ ਨਹੀਂ। ਨਾਲ ਹੀ ਉਨ੍ਹਾਂ ਨੇ #MaskUp ਅਤੇ #WearMask ਵੀ ਹੈੱਸ਼ਟੈਗ ਜੋੜਿਆ। ਇਸ ਤਸਵੀਰ ਨੂੰ ਅੱਜ ਯਾਨੀ 9 ਅਪ੍ਰੈਲ ਨੂੰ ਸ਼ੇਅਰ ਕੀਤਾ ਸੀ, ਜਿਸ ਦੇ ਹੁਣ ਤੱਕ 600 ਤੋਂ ਵੱਧ ਲਾਈਕਸ ਅਤੇ 60 ਤੋਂ ਵੱਧ ਰੀ-ਟਵੀਟਸ ਹੋ ਚੁਕੇ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸਿਹਤ ਮੰਤਰੀ ਬੋਲੇ-ਉੱਤਰ ਪ੍ਰਦੇਸ਼, ਗੁਜਰਾਤ ਨੂੰ ਦਿੱਤੇ ਜ਼ਿਆਦਾ ਟੀਕੇ, ਸਾਨੂੰ ਘੱਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News