ਪ੍ਰਦੂਸ਼ਣ ਤੋਂ ਨਿਪਟਣ 'ਚ 'ਆਪ' ਰਹੀ ਅਸਫਲ: ਸ਼ੀਲਾ ਦਿਕਸ਼ਿਤ

11/20/2017 12:52:28 PM

ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦਿਕਸ਼ਿਤ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਤੋਂ ਨਿਪਟਣ 'ਚ ਤਿਆਰੀ ਦੀ ਕਮੀ 'ਸ਼ਾਸਨ ਦੀ ਅਸਫਲਤਾ' ਦਿਖਾਉਂਦੀ ਹੈ। ਸ਼ੀਲਾ ਨੇ ਪ੍ਰਦੂਸ਼ਣ ਦੇ ਮੁੱਦੇ ਤੋਂ ਨਿਪਟਣ ਲਈ ਕੇਂਦਰ ਨੀਤ ਇਕ ਕਮੇਟੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪ ਸਰਕਾਰ ਦੀਆਂ ਘੋਸ਼ਣਾਵਾਂ ਕਰਨ ਪਰ ਉਨ੍ਹਾਂ 'ਤੇ ਅਮਲ ਨਾ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸਰਕਾਰ ਉਪ-ਰਾਜਪਾਲ ਦੇ ਨਾਲ ਆਪਣੇ ਮਤਭੇਦਾਂ ਦੀ ਵਰਤੋਂ ਕੰਮ ਐਗਜ਼ੀਕਿਊਸ਼ਨ ਨਾ ਕਰਨ ਦੇ ਬਹਾਨੇ ਦੇ ਤੌਰ 'ਤੇ ਕਰਦੀ ਹੈ।
ਕਾਂਗਰਸ ਦੀ ਸੀਨੀਅਰ ਨੇਤਾ ਦਿੱਲੀ ਸਰਕਾਰ ਪ੍ਰਦੂਸ਼ਣ ਸੰਕਟ ਦਾ ਅਨੁਮਾਨ ਲਗਾਉਣ 'ਚ ਅਸਫਲ ਰਹੀ। ਪਰਾਲੀ ਸਾੜਨਾ ਹਵਾ ਦੀ ਖਰਾਬ ਗੁਣਵੱਤਾ ਦਾ ਇਕ ਮੁੱਖ ਕਾਰਨ ਬਣਿਆ। ਦਿਕਸ਼ਿਤ ਨੇ ਮੁੱਦੇ ਨਾਲ ਨਿਪਟਣ ਲਈ ਇਕ ਕਮੇਟੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਹੁਣ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਭਾਰਤ ਸਰਕਾਰ ਨੂੰ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਨਾਲ ਹੀ ਦਿੱਲੀ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਲੋਕਾਂ ਦੀ ਇਕ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਪਰਾਲੀ ਸਾੜੇ ਜਾਣ ਤੋਂ ਪਹਿਲੇ ਇਸ ਸੰਬੰਧ 'ਚ ਇਕ ਤਰੀਕਾ ਖੋਜ ਲਿਆ ਜਾਵੇ ਕਿ ਸਮੱਸਿਆ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ।


Related News