ਪੁਲਸ ਤੋਂ ਬਚਣ ਲਈ ਕੁਝ ਮਹੀਨੇ ਪਹਿਲਾਂ ''ਚਿੱਟਾ'' ਨਿਗਲਣ ਵਾਲੇ ਨੌਜਵਾਨ ਦੀ ਮੌਤ
Friday, Apr 04, 2025 - 04:33 PM (IST)

ਹਮੀਰਪੁਰ- ਫੜੇ ਜਾਣ ਦੇ ਡਰ ਤੋਂ ਚਿੱਟਾ (ਮਿਲਾਵਟੀ ਹੈਰੋਇਨ) ਦਾ ਇਕ ਪੈਕੇਟ ਨਿਗਲਣ ਵਾਲੇ ਨੌਜਵਾਨ ਦੀ ਕਾਂਗੜਾ ਜ਼ਿਲ੍ਹੇ 'ਚ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੌਜਵਾਨ ਦੇ ਪਰਿਵਾਰ ਨੇ ਉਸ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਇਲਾਜ ਦੌਰਾਨ ਵੀਰਵਾਰ ਨੂੰ ਆਪਣੇ ਘਰ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ 25 ਜਨਵਰੀ ਨੂੰ ਬੜਸਰ ਇਲਾਕੇ 'ਚ ਇਕ ਨੌਜਵਾਨ ਨੂੰ ਫੜਿਆ ਸੀ, ਜਿਸ ਕੋਲੋਂ 15 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਸੀ ਪਰ ਉਸ ਨੇ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਚਿੱਟੇ ਦਾ ਪੈਕੇਟ ਨਿਗਲ ਲਿਆ। ਸਿਹਤ ਵਿਗੜਨ 'ਤੇ ਉਸ ਨੂੰ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਬਿਲਾਸਪੁਰ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ।
ਡਾਕਟਰਾਂ ਨੇ ਨੌਜਵਾਨ ਦੇ ਪੇਟ 'ਚੋਂ ਨਸ਼ੇ ਦਾ ਪੈਕੇਟ ਕੱਢਿਆ ਪਰ ਪੈਕੇਟ ਫਟ ਚੁੱਕਿਆ ਸੀ। ਨੌਜਵਾਨ ਦਾ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਇਲਾਜ ਚਲਿਆ। ਹਮੀਰਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਮਿਲਾਵਟੀ ਨਸ਼ੀਲੇ ਪਦਾਰਥ ਕਾਰਨ ਨੌਜਵਾਨ ਦੇ ਗੁਰਦੇ ਸਮੇਤ ਕਈ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਨੌਜਵਾਨ ਦੀ ਡਾਇਲਿਸਿਸ ਵੀ ਕੀਤੀ ਜਾ ਰਹੀ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8